For the best experience, open
https://m.punjabitribuneonline.com
on your mobile browser.
Advertisement

ਰੇਲਵੇ ਸੰਘਰਸ਼ ਸੰਮਤੀ ਦਾ ਵਫ਼ਦ ਸਰਬਜੀਤ ਖਾਲਸਾ ਨੂੰ ਮਿਲਿਆ

07:05 AM Jul 09, 2024 IST
ਰੇਲਵੇ ਸੰਘਰਸ਼ ਸੰਮਤੀ ਦਾ ਵਫ਼ਦ ਸਰਬਜੀਤ ਖਾਲਸਾ ਨੂੰ ਮਿਲਿਆ
ਲੋਕ ਸਭਾ ਮੈਂਬਰ ਨੂੰ ਮੰਗ ਪੱਤਰ ਸੌਂਪਦੇ ਹੋਏ ਸੰਮਤੀ ਮੈਂਬਰ। -ਫੋਟੋ: ਭਾਰਤ ਭੂਸ਼ਨ ਆਜ਼ਾਦ
Advertisement

ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 6 ਜੁਲਾਈ
ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦਾ ਵਫ਼ਦ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਦੀ ਅਗਵਾਈ ਹੇਠ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੂੰ ਮਿਲਿਆ ਅਤੇ ਕੋਟਕਪੂਰਾ ਤੋਂ ਮੋਗਾ ਨਵੀਂ ਰੇਲ ਲਾਈਨ ਵਿਛਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਨਵੀਆਂ ਰੇਲ ਗੱਡੀਆਂ ਫਿਰੋਜ਼ਪੁਰ ਤੋਂ ਵਾਇਆ ਕੋਟਕਪੂਰਾ, ਬਠਿੰਡਾ, ਨੰਦੇੜ ਅਤੇ ਫਿਰੋਜ਼ਪੁਰ ਤੋਂ ਹਰਿਦੁਆਰ (ਵਾਇਆ ਕੋਟਕਪੂਰਾ, ਬਠਿੰਡਾ) ਚਲਾਉਣ ਦੀ ਮੰਗ ਕੀਤੀ ਗਈ। ਕੋਵਿਡ ਦੌਰਾਨ ਕੇਂਦਰ ਸਰਕਾਰ ਵੱਲੋਂ ਬੰਦ ਕੀਤੀ ਗਈ ਫਿਰੋਜ਼ਪੁਰ-ਮੁੰਬਈ ਜਨਤਾ ਐਕਸਪ੍ਰੈੱਸ ਨੂੰ ਦੁਬਾਰਾ ਚਲਾਉਣ ਦੀ ਮੰਗ ਕੀਤੀ। ਅਹਿਮਦਾਬਾਦ ਤੋਂ ਕੱਟੜਾ ਅਤੇ ਫਿਰੋਜ਼ਪੁਰ ਤੋਂ ਰਾਮੇਸ਼ਵਰਮ ਗੱਡੀ, ਜੰਮੂ ਤਵੀ ਅਹਿਮਦਾਬਾਦ ਦਾ ਠਹਿਰਾਅ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਕਰਨ ਦੀ ਮੰਗ ਵੀ ਕੀਤੀ ਗਈ। ਜ਼ਿਕਰਯੋਗ ਹੈ ਕੁਝ ਗੱਡੀਆਂ ਜੋ ਦਿੱਲੀ ਤੋਂ ਚੱਲ ਕੇ ਬਠਿੰਡਾ ਖੜ੍ਹੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਦਿੱਲੀ-ਬਠਿੰਡਾ ਸੁਪਰਫਾਸਟ, ਕਿਸਾਨ ਐਕਸਪ੍ਰੈੱਸ ਨੂੰ ਫਿਰੋਜ਼ਪੁਰ ਜਾਂ ਫਾਜ਼ਿਲਕਾ ਤੱਕ ਵਧਾਇਆ ਜਾਵੇ। ਇਸ ਮੌਕੇ ਜਗਦੀਸ਼ ਪ੍ਰਸਾਦ, ਮੋਹਨ ਲਾ ਤੇ ਹਰਜਿੰਦਰ ਸਿੰਘ ਝੱਖੜਵਾਲਾ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×