For the best experience, open
https://m.punjabitribuneonline.com
on your mobile browser.
Advertisement

ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਫ਼ਦ ਐਕਸੀਅਨ ਨੂੰ ਮਿਲਿਆ

08:01 AM Jun 20, 2024 IST
ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਫ਼ਦ ਐਕਸੀਅਨ ਨੂੰ ਮਿਲਿਆ
ਐਕਸੀਅਨ ਜਗਜੋਤ ਸਿੰਘ ਨੂੰ ਮਿਲਦੇ ਹੋਏ ਕਿਸਾਨ ਆਗੂ। - ਫੋਟੋ: ਜਾਗੋਵਾਲ
Advertisement

ਪੱਤਰ ਪ੍ਰੇਰਕ
ਕਾਹਨੂੰਵਾਨ, 19 ਜੂਨ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਖ਼ਿਲਾਫ਼ ਕਿਸਾਨਾਂ ਵੱਲੋਂ ਪਾਵਰਕੌਮ ਅਧਿਕਾਰੀਆਂ ਨੂੰ ਮੰਗ ਪੱਤਰ ਸੌਪਿਆ ਗਿਆ। ਇਸ ਸਬੰਧੀ ਕਿਸਾਨ ਆਗੂ ਹਰਜੀਤ ਸਿੰਘ ਅਤੇ ਬਲਬੀਰ ਸਿੰਘ ਭੈਣੀ ਬਾਂਗਰ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ 8 ਘੰਟੇ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਨਿਰਵਿਘਨ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ 8 ਘੰਟੇ ਦੀ ਬਜਾਇ 3-4 ਘੰਟੇ ਦੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀਆਂ ਪਨੀਰੀਆਂ ਤਿਆਰ ਹੋਣ ਕਾਰਨ ਉਹ ਇਸ ਦੀ ਲਵਾਈ ਨੂੰ ਬਹੁਤਾ ਸਮਾਂ ਅੱਗੇ ਵੀ ਨਹੀਂ ਪਾ ਸਕਦੇ। ਟਿਊਬਵੈੱਲਾਂ ਲਈ 8 ਘੰਟੇ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਲਈ ਕਿਸਾਨਾਂ ਦੇ ਵਫ਼ਦ ਵੱਲੋਂ ਉਨ੍ਹਾਂ ਦੀ ਅਗਵਾਈ ਵਿੱਚ ਪਾਵਰਕੌਮ ਸਰਕਲ ਕਾਦੀਆਂ ਦੇ ਐਕਸੀਅਨ ਜਗਜੋਤ ਸਿੰਘ ਬਾਜਵਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਿਸਾਨ ਆਗੂ ਹਰਜੀਤ ਸਿੰਘ, ਬਲਬੀਰ ਸਿੰਘ ਭੈਣੀ ਬਾਂਗਰ, ਬਲਵਿੰਦਰ ਸਿੰਘ ਕੋਟਲਾ, ਅਜੀਤ ਸਿੰਘ ਪ੍ਰਧਾਨ, ਭਗਤ ਸਿੰਘ ਭਿੱਟੇਵੱਡ, ਸੂਬਾ ਸਿੰਘ ਭਿੱਟੇਵੱਡ, ਨਰਿੰਦਰ ਸਿੰਘ, ਵਰਿੰਦਰ ਸਿੰਘ, ਸੁਰਜੀਤ ਸਿੰਘ, ਚੰਨ ਨਵਾਣੇ ਅਤੇ ਲਵਪ੍ਰੀਤ ਹਾਜ਼ਰ ਸਨ।

Advertisement

Advertisement
Author Image

Advertisement
Advertisement
×