ਵਫ਼ਦ ਮੁਲਾਜ਼ਮ ਮੰਗਾਂ ਸਬੰਧੀ ਐਕਸੀਅਨ ਨੂੰ ਮਿਲਿਆ
10:12 AM Sep 06, 2024 IST
Advertisement
ਪਠਾਨਕੋਟ: ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦਾ ਵਫ਼ਦ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ 1, 2 ਦੇ ਐਕਸੀਅਨ ਮਹੇਸ਼ ਕੁਮਾਰ ਨੂੰ ਮੰਗਾਂ ਸਬੰਧੀ ਮਿਲਿਆ। ਵਫਦ ਵਿੱਚ ਪ੍ਰਧਾਨ ਰਜਿੰਦਰ ਕੁਮਾਰ, ਚੇਅਰਮੈਨ ਸਤੀਸ਼ ਸ਼ਰਮਾ, ਜਨਰਲ ਸਕੱਤਰ ਸੁਰੇਸ਼ ਸਿੰਘ, ਅਮਰਜੀਤ ਸਿੰਘ, ਮੋਹਨ ਸਿੰਘ ਤੇ ਸੁਰੇਸ਼ ਕੁਮਾਰ ਆਦਿ ਸ਼ਾਮਲ ਸਨ। ਆਗੂਆਂ ਵੱਲੋਂ ਐਕਸੀਅਨ ਨੂੰ ਫੀਲਡ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਦੱਸ ਕੇ ਮੰਗ ਕੀਤੀ ਗਈ ਕਿ ਵਾਟਰ ਸਪਲਾਈ ਸਕੀਮਾਂ ’ਤੇ ਕਰਮਚਾਰੀਆਂ ਦੀ ਥੁੜ੍ਹ ਨੂੰ ਦੂਰ ਕੀਤਾ ਜਾਵੇ, ਤਨਖ਼ਾਹ ਕਮਿਸ਼ਨ ਦਾ ਬਕਾਇਆ ਰਿੱਟ ਪਟੀਸ਼ਨ 6162/1995 ਤਹਿਤ ਦਿੱਤਾ ਜਾਵੇ, ਆਊਟਸੋਰਸ ਮੁਲਾਜ਼ਮਾਂ ਨੂੰ ਡੀਸੀ ਦਰਾਂ ਤੇ ਤਨਖਾਹਾਂ ਮੁਹੱਈਆ ਕਰਵਾਈਆਂ ਜਾਣ। ਐਕਸੀਅਨ ਮਹੇਸ਼ ਕੁਮਾਰ ਨੇ ਵਫ਼ਦ ਆਗੂਆਂ ਨੂੰ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। -ਪੱਤਰ ਪ੍ਰੇਰਕ
Advertisement
Advertisement
Advertisement