ਗੈਂਗਸਟਰ ਲੰਡਾ ਨੇ ਦੁਕਾਨਦਾਰ ਤੋਂ 50 ਲੱਖ ਦੀ ਫ਼ਿਰੌਤੀ ਮੰਗੀ
08:54 AM Sep 16, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 15 ਸਤੰਬਰ
ਗੈਂਗਸਟਰ ਲਖਬੀਰ ਸਿੰਘ ਲੰਡਾ ਵਾਸੀ ਹਰੀਕੇ ਨੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ਦਵਾਈਆਂ ਦੀ ਦੁਕਾਨ ਕਰਨ ਵਾਲੇ ਸਰਬਜੀਤ ਸਿੰਘ ਵਾਸੀ ਪੱਤੀ ਰਸਾਲ ਕੀ ਨੂੰ ਵੀਡੀਓ ਸੰਦੇਸ਼ ਭੇਜ ਕੇ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ। ਇਸ ਪਿੰਡ ਵਿੱਚ ਦੋ ਨਾਕਾਬਪੋਸ਼ਾਂ ਨੇ ਚਾਰ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰ ਬਚਿੱਤਰਜੀਤ ਸਿੰਘ ਉਰਫ ਬਿੱਕਰ (37) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ| ਲੰਡਾ ਨੇ ਸਰਬਜੀਤ ਸਿੰਘ ਨੂੰ ਇਸ ਕਾਰਵਾਈ ਤੋਂ ਸਬਕ ਸਿੱਖਣ ਦੀ ਨਸੀਹਤ ਕਰਦਿਆਂ ਉਸ ਨੂੰ 50 ਲੱਖ ਰੁਪਏ ਚੁੱਪ-ਚੁਪੀਤੇ ਦੇਣ ਲਈ ਕਿਹਾ ਹੈ ਅਤੇ ਅਜਿਹਾ ਨਾ ਕਰਨ ’ਤੇ ਉਸ ਨੂੰ ਵੀ ਆਪਣਾ ਹਸ਼ਰ ਬਿੱਕਰ ਵਾਲਾ ਹੋਣ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧੀ ਸਰਹਾਲੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement