ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਰਵਾਣਾ ਬਰਾਂਚ ਦੇ ਪੁਲ ਦੇ ਨਿਰਮਾਣ ਵਿੱਚ ਦੇਰੀ ਕਾਰਨ ਰੋਸ ਵਧਿਆ

08:50 AM Aug 28, 2024 IST
ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪਿੰਡਾਂ ਦੇ ਲੋਕ।

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 27 ਅਗਸਤ
ਚਾਰ ਸਾਲਾਂ ਤੋਂ ਨਿਰਮਾਣ ਅਧੀਨ ਪੁਲ਼ ਦੇ ਮੁਕੰਮਲ ਨਾ ਹੋਣ ’ਤੇ ਪਿੰਡ ਬਘੋਰਾ ਵਾਸੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਪਿੰਡ ਵਾਸੀਆਂ ਨੇ ਅੱਧ ਵਿਚਾਲ਼ੇ ਲਟਕੇ ਪੁਲ ਦੇ ਨਿਰਮਾਣ ਕਾਰਜਾਂ ਉਪਰ ਨਿਰਾਸ਼ਾ ਜਤਾਉਂਦਿਆਂ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਜਥੇਦਾਰ ਸੁਖਜੀਤ ਸਿੰਘ ਬਘੋਰਾ ਅਤੇ ਹੋਰਨਾਂ ਨੇ ਦੱਸਿਆ ਕਿ ਇਹ ਮਾਰਗ ਪਟਿਆਲਾ ਤੋਂ ਅੰਬਾਲਾ ਵਾਇਆ ਪਿੰਡ ਚੱਪੜ, ਪਿੰਡ ਬਘੋਰਾ ਤੋਂ ਹੁੰਦੇ ਹੋਏ ਸ਼ਾਹਪੁਰ ਸ਼ੇਖਪੁਰਾ ਕਾਮੀ ਕਲਾਂ ਲੋਹ ਸਿੰਬਲੀ ਦੇ ਪਿੰਡਾਂ ਨੂੰ ਹੁੰਦਾ ਹੋਇਆ ਸਿੱਧਾ ਅੰਬਾਲਾ ਨੂੰ ਜਾਂਦਾ ਹੈ। ਇਸ ਰਸਤੇ ਵਿਚਕਾਰ ਆਉਂਦੀ ਨਰਵਾਣਾ ਬਰਾਂਚ ਨਹਿਰ ਉਪਰ ਪੁਲ਼ ਨੂੰ ਬਣਾਉਣ ਲਈ ਨੌਂ ਮਹੀਨੇ ਦੀ ਮਿਆਦ ਰੱਖੀ ਸੀ ਪਰ ਚਾਰ ਸਾਲ ਬੀਤ ਜਾਣ ‘ਤੇ ਵੀ ਪੁਲ ਮੁਕੰਮਲ ਨਹੀਂ ਹੋਇਆ ਜਿਸ ਕਾਰਨ ਪਿਛਲੇ ਲਗਪਗ 4 ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਨਜ਼ਦੀਕੀ ਪਿੰਡਾਂ ਦਾ ਸੰਪਰਕ ਟੁੱਟਿਆ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਬਘੋਰਾ ਦੇ ਦਰਜਨਾਂ ਪਿੰਡ ਅਤੇ ਨਰਵਾਣਾ ਬ੍ਰਾਂਚ ਦੇ ਦੂਜੇ ਪਾਸੇ ਪਿੰਡ ਮਾਜਰੀ ਫ਼ਕੀਰਾਂ, ਸ਼ਾਹਪੁਰ ਸ਼ੇਖ਼ੂਪੁਰਾ, ਸੋਨੇ ਮਾਜਰਾ, ਸੋਗਲਪੁਰ, ਕਾਮੀ ਕਲਾ, ਲਾਛੜੂ ਵੀ ਜ਼ਮੀਨ ਇੱਧਰ ਉੱਧਰ ਪੈਂਦੀ ਹੈ ਜਦਕਿ ਪਸ਼ੂਆਂ ਦੇ ਚਾਰੇ ਵਾਸਤੇ ਘੱਟੋ ਘੱਟ ਦੋਹਾਂ ਪਾਸਿਆਂ ਦੇ ਪਿੰਡ ਦੇ ਲੋਕਾਂ ਨੂੰ 10-10 ਕਿੱਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਜਿਸ ਨਾਲ ਕਿਸਾਨਾਂ ਦਾ ਫ਼ਜ਼ੂਲ ਖ਼ਰਚ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਕਈ ਵਾਰ ਮਿਲ ਕੇ ਉਕਤ ਪੁਲ਼ ਨੂੰ ਜਲਦ ਤੋਂ ਜਲਦ ਚਾਲੂ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਉਹ ਇਸ ਮਸਲੇ ਦਾ ਹੱਲ ਨਹੀਂ ਕੱਢ ਰਹੇ। ਉਨ੍ਹਾਂ ਸੂਬਾ ਸਰਕਾਰ ਤੋਂ ਇਸ ਪੁਲ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਮੰਗ ਕੀਤੀ ਹੈ।ਐਕਸੀਅਨ ਮਨਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਪੁਲ਼ ਸਬੰਧੀ ਇਰੀਗੇਸ਼ਨ ਵਿਭਾਗ ਵੱਲੋਂ ਐਨਓਸੀ ਲੈਣ ਦਾ ਇਸ਼ੂ ਸੀ ਜਿਸ ਨੂੰ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 10 ਅਕਤੂਬਰ ਤੱਕ ਇਸ ਪੁਲ਼ ਉੱਪਰੋਂ ਦੀ ਆਵਾਜਾਈ ਚਾਲੂ ਕਰਵਾ ਦਿੱਤੀ ਜਾਵੇਗੀ।

Advertisement

Advertisement