For the best experience, open
https://m.punjabitribuneonline.com
on your mobile browser.
Advertisement

ਪਲਾਟਾਂ ਲਈ ਪੱਕਾ ਮੋਰਚਾ ਲਾਉਣ ਦਾ ਫੈਸਲਾ

06:58 AM Jun 19, 2024 IST
ਪਲਾਟਾਂ ਲਈ ਪੱਕਾ ਮੋਰਚਾ ਲਾਉਣ ਦਾ ਫੈਸਲਾ
Advertisement

ਪੱਤਰ ਪ੍ਰੇਰਕ
ਬਠਿੰਡਾ, 18 ਜੂਨ
ਪਿੰਡ ਦਿਉਣ ਦੇ ਮਜ਼ਦੂਰਾਂ ਵੱਲੋਂ ਪਿਛਲੇ 14 ਮਹੀਨਿਆਂ ਤੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਜ਼ਿਲ੍ਹੇ ਦੀ ਅਧਿਆਪਕ ਸਿਖਲਾਈ ਸੰਸਥਾ ਵਿੱਚ ਲਗਾਤਾਰ ਧਰਨਾ ਦਿੱਤਾ ਜਾ ਰਿਹਾ। ਇਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਨੂੰ ਬਦਲਵੇਂ ਥਾਂ ’ਤੇ ਰਿਹਾਇਸ਼ੀ ਪਲਾਟ ਦਿੱਤੇ ਜਾਣ। ਦੱਸਣਯੋਗ ਹੈ ਕਿ ਇਹ ਮਜ਼ਦੂਰ ਇਥੇ ਪਿਛਲੇ 35 ਸਾਲਾਂ ਤੋਂ ਬੈਠੇ ਹਨ। ਉਸ ਵਕਤ ਇਥੇ ਅਧਿਆਪਕ ਸਿਖਲਾਈ ਸੰਸਥਾ ਦੀ ਇਮਾਰਤ ਹੋਂਦ ਵਿੱਚ ਨਹੀਂ ਆਈ ਸੀ। ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਅਤੇ ਮਨਦੀਪ ਸਿੰਘ ਸਿਵੀਆ ਨੇ ਦਾਅਵਾ ਕੀਤਾ ਸੰਸਥਾ ਦੇ ਹੋਂਦ ਵਿੱਚ ਆਉਣ ਬਾਅਦ ਮਜ਼ਦੂਰਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਮਜ਼ਦੂਰ ਲੋਕਾਂ ਨੂੰ ਉਸ ਸਮੇਂ ਬਾਅਦ ਆਸ ਬੱਝੀ ਸੀ ਜਦੋਂ ਬਠਿੰਡਾ ਦੇ ਤੱਤਕਾਲੀ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਵੱਲੋਂ ਪਟਵਾਰੀ ਹਲਕਾ ਦੀ ਰਿਪੋਰਟ ’ਤੇ ਪਲਾਟ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਮਜ਼ਦੂਰ ਆਗੂਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਮਸਲੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪਲਾਟਾਂ ਦੇ ਭਖਦੇ ਮਸਲੇ ਲਈ ਅੱਜ ਮਨਦੀਪ ਸਿਵੀਆ ਦੀ ਅਗਵਾਈ ਵਿੱਚ ਏਡੀਸੀ ਵਿਕਾਸ ਨੂੰ ਮਸਲੇ ਦੇ ਹੱਲ ਲਈ ਮਿਲਿਆ ਸੀ ਪਰ ਉਨ੍ਹਾਂ ਦੇ ਯਤਨਾਂ ਨੂੰ ਬੂਰ ਨਾ ਪੈਣ ਕਾਰਨ ਮਜ਼ਦੂਰ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਹੈ ਕਿ ਉਹ 24 ਜੂਨ ਤੋਂ ਪਲਾਟਾਂ ਦੀ ਮੰਗ ਲਈ ਬਠਿੰਡਾ ਪ੍ਰਸ਼ਾਸਨ ਖ਼ਿਲਾਫ਼ ਪੱਕਾ ਮੋਰਚਾ ਲਾਉਣਗੇ।

Advertisement

Advertisement
Advertisement
Author Image

joginder kumar

View all posts

Advertisement