For the best experience, open
https://m.punjabitribuneonline.com
on your mobile browser.
Advertisement

ਸਲਾਮਤੀ ਕੌਂਸਲ ਵਿੱਚ ਭਾਰਤ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਮੈਂਬਰਾਂ ਦੇ ਹੱਥ: ਗੁਟੇਰੇਜ਼

10:09 PM Sep 08, 2023 IST
ਸਲਾਮਤੀ ਕੌਂਸਲ ਵਿੱਚ ਭਾਰਤ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਮੈਂਬਰਾਂ ਦੇ ਹੱਥ  ਗੁਟੇਰੇਜ਼
ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਜੀ20 ਸੰਮੇਲਨ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 8 ਸਤੰਬਰ

Advertisement

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਭਾਰਤ ਨੂੰ ਦੁਨੀਆ ਦਾ ਇਕ ਮੁਲਕ ਤੇ ਬਹੁ-ਪੱਖੀ ਪ੍ਰਬੰਧ ਦਾ ਅਹਿਮ ਭਾਈਵਾਲ ਕਰਾਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਮੈਂਬਰ ਬਣਾਉਣਾ ਸੰਸਥਾ ਦੇ ਮੈਂਬਰਾਂ ’ਤੇ ਨਿਰਭਰ ਕਰਦਾ ਹੈ। ਗੁਟੇਰੇਜ਼ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਨੇ ਨਹੀਂ ਲੈਣਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਉਨ੍ਹਾਂ ਤਬਦੀਲੀਆਂ ਨੂੰ ਅੱਗੇ ਵਧਾਉਣ ’ਚ ਮਦਦ ਕਰੇਗੀ ਜਿਨ੍ਹਾਂ ਦੀ ਦੁਨੀਆ ਨੂੰ ਸਖਤ ਜ਼ਰੂਰਤ ਹੈ। ਉਨ੍ਹਾਂ ਦੁਨੀਆ ’ਚ ਵਧ ਰਹੀ ਵੰਡ ਅਤੇ ਘਟਦੇ ਵਿਸ਼ਵਾਸ ਦੀ ਤਬਾਹੀ ਪ੍ਰਤੀ ਵੀ ਚੌਕਸ ਕੀਤਾ। ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਉਪਨਿਸ਼ਦ ਤੋਂ ਪ੍ਰੇਰਿਤ ਜੀ-20 ਦੇ ਥੀਮ ਵਜੋਂ ਭਾਰਤ ਵੱਲੋਂ ਅਪਣਾਇਆ ਗਿਆ ‘ਇੱਕ ਧਰਤੀ, ਇੱਕ ਪਰਿਵਾਰ ਤੇ ਇੱਕ ਭਵਿੱਖ’ ਦਾ ਨਾਅਰਾ ਅੱਜ ਦੀ ਦੁਨੀਆ ਲਈ ਅਹਿਮੀਅਤ ਰੱਖਦਾ ਹੈ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਅਸਲ ਵਿੱਚ ਇੱਕ ਆਲਮੀ ਪਰਿਵਾਰ ਹਾਂ ਤਾਂ ਵੀ ਅੱਜ ਇੱਕ ਵੰਡੇ ਹੋਏ ਪਰਿਵਾਰ ਦੀ ਤਰ੍ਹਾਂ ਦਿਖਾਈ ਦਿੰਦੇ ਹਾਂ।’’ ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਉਨ੍ਹਾਂ ਤਬਦੀਲੀਆਂ ਨੂੰ ਅੱਗੇ ਵਧਾਉਣ ’ਚ ਮਦਦ ਕਰੇਗੀ ਜਿਨ੍ਹਾਂ ਦੀ ਸਾਡੀ ਦੁਨੀਆ ਨੂੰ ਸਖ਼ਤ ਜ਼ਰੂਰਤ ਹੈ।’’   -ਪੀਟੀਆਈ

Advertisement
Tags :
Author Image

Advertisement
Advertisement
×