ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਨੇਸ਼ ਫੋਗਾਟ ਦੀ ਅਪੀਲ ’ਤੇ ਸਾਲਸੀ ਅਦਾਲਤ ਦਾ ਫ਼ੈਸਲਾ ਟਲਿਆ

09:05 AM Aug 11, 2024 IST

ਪੈਰਿਸ, 10 ਅਗਸਤ
ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਦਾਇਰ ਅਪੀਲ ’ਤੇ 13 ਅਗਸਤ ਨੂੰ ਫ਼ੈਸਲਾ ਸੁਣਾਏਗੀ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਇਹ ਜਾਣਕਾਰੀ ਦਿੱਤੀ। ਕਾਬਿਲੇਗੌਰ ਹੈ ਕਿ 29 ਸਾਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਤੋਂ ਪਹਿਲਾਂ ਓਵਰਵੇਟ (100 ਗ੍ਰਾਮ ਭਾਰ ਵੱਧ) ਹੋਣ ਕਰਕੇ ਅਯੋਗ ਐਲਾਨ ਦਿੱਤਾ ਗਿਆ ਸੀ। ਵਿਨੇਸ਼ ਨੇ ਇਸ ਫੈਸਲੇ ਨੂੰ ਸਾਲਸੀ ਅਦਾਲਤ ਵਿਚ ਚੁਣੌਤੀ ਦਿੰਦਿਆਂ ਕਿਊਬਾ ਦੀ ਪਹਿਲਵਾਨ ਵਾਈ ਗੂਜ਼ਮੈਨ ਲੋਪੇਜ਼ ਨਾਲ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਫੋਗਾਟ ਦੀ ਅਪੀਲ ਉੱਤੇ ਸਾਲਸੀ ਕੋਰਟ ਵਿਚ ਸੁਣਵਾਈ ਸ਼ੁੱਕਰਵਾਰ ਦੇਰ ਰਾਤ ਹੀ ਮੁਕੰਮਲ ਹੋ ਗਈ ਸੀ। ਇਸ ਸਬੰਧੀ ਫ਼ੈਸਲਾ ਅੱਜ ਦਿੱਤਾ ਜਾਣਾ ਸੀ। ਆਈਓਏਨੇ ਕਿਹਾ ਕਿ ਸਾਲਸੀ ਅਦਾਲਤ ਨੇ ਸੁਣਵਾਈ 13 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਆਈਓਏ ਨੇ ਬਿਆਨ ਵਿੱਚ ਕਿਹਾ, ‘‘ਖੇਡਾਂ ਬਾਰੇ ਸਾਲਸੀ ਅਦਾਲਤ ਦੀ ਐਡਹਾਕ ਡਿਵੀਜ਼ਨ ਨੇ ਵਿਨੇਸ਼ ਫੋਗਾਟ ਬਨਾਮ ਯੂਨਾਈਟਿਡ ਵਰਲਡ ਰੈਸਲਿੰਗ ਤੇ ਕੌਮਾਂਤਰੀ ਓਲੰਪਿਕ ਕਮੇਟੀ ਮਾਮਲੇ ਵਿੱਚ ਇਕਲੌਤੇ ਸਾਲਸ ਮਾਨਯੋਗ ਡਾ. ਐਨਾਬੇਲ ਬੈਨੇਟ ਨੇ ਫ਼ੈਸਲਾ ਜਾਰੀ ਕਰਨ ਵਾਸਤੇ ਸਮਾਂ 13 ਅਗਸਤ 2024 ਤੱਕ ਵਧਾ ਦਿੱਤਾ ਹੈ।’’ ਆਈਓਏ ਦੇ ਸੂਤਰਾਂ ਨੇ ਕਿਹਾ ਕਿ ਇਸ ਸਬੰਧੀ ਫ਼ੈਸਲਾ ਖੇਡਾਂ ਦੀ ਸਮਾਪਤੀ ਤੋਂ ਦੋ ਦਿਨ ਬਾਅਦ 13 ਅਗਸਤ ਨੂੰ ਹੀ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ

Advertisement

ਜਪਾਨ ਦੇ ਓਲੰਪਿਕ ਚੈਂਪੀਅਨ ਰੇਈ ਹਿਗੂਚੀ ਨੇ ਵਿਨੇਸ਼ ਨੂੰ ਦਿੱਤਾ ਦਿਲਾਸਾ

ਪੈਰਿਸ: ਜਪਾਨ ਦੇ ਓਲੰਪਿਕ ਚੈਂਪੀਅਨ ਪਹਿਲਵਾਨ ਰੇਈ ਹਿਗੂਚੀ ਨੇ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਉਸ ਦੀ ਪੀੜ ਨੂੰ ਸਮਝਦਾ ਹੈ ਕਿਉਂਕਿ ਕੁਝ ਗ੍ਰਾਮ ਵੱਧ ਭਾਰ ਕਾਰਨ ਅਯੋਗ ਕਰਾਰ ਦਿੱਤੇ ਜਾਣ ਦੀ ਪੀੜ ਤੋਂ ਸਾਰੇ ਪਹਿਲਵਾਨ ਵਾਕਿਫ ਹਨ। ਵਿਨੇਸ਼ ਨੂੰ 100 ਗ੍ਰਾਮ ਵੱਧ ਭਾਰ ਕਾਰਨ ਫਾਈਨਲ ਮੁਕਾਬਲੇ ਲਈ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਪੁਰਸ਼ਾਂ ਦੇ 57 ਕਿਲੋ ਫ੍ਰੀਸਟਾਈਲ ’ਚ ਸੋਨ ਤਗ਼ਮਾ ਜੇਤੂ ਹਿਗੂਚੀ ਨੂੰ ਤਿੰਨ ਵਰ੍ਹੇ ਪਹਿਲਾਂ ਟੋਕੀਓ ਓਲੰਪਿਕ ਦੇ ਕੁਆਲੀਫਾਇਰ ਤੋਂ 50 ਗ੍ਰਾਮ ਵੱਧ ਭਾਰ ਕਾਰਨ ਬਾਹਰ ਕਰ ਦਿੱਤਾ ਗਿਆ ਸੀ। ਹਿਗੂਚੀ ਨੇ ਵਿਨੇਸ਼ ਵੱਲੋਂ ਸੰਨਿਆਸ ਦੇ ਐਲਾਨ ’ਤੇ ਟਿੱਪਣੀ ਕਰਦਿਆਂ ਐਕਸ ’ਤੇ ਪੋਸਟ ’ਚ ਕਿਹਾ, ‘‘ਮੈਂ ਤੁਹਾਡਾ ਦਰਦ ਸਮਝਦਾ ਹਾਂ। ਬੱਸ 50 ਗ੍ਰਾਮ। ਦੂਜਿਆਂ ਦੀ ਗੱਲਾਂ ਦੀ ਪ੍ਰਵਾਹ ਨਾ ਕਰੋ। ਜ਼ਿੰਦਗੀ ਚੱਲਦੀ ਰਹਿੰਦੀ ਹੈ। ਅਸਫਲਤਾਵਾਂ ਤੋਂ ਉੱਭਰਨਾ ਖੂਬਸੂਰਤ ਚੀਜ਼ ਹੈ। ਚੰਗੀ ਤਰ੍ਹਾਂ ਆਰਾਮ ਕਰੋ।’’ ਉਸ ਨੇ ਕਿਹਾ, ‘‘ਮੈਂ ਅਸਫਲਤਾ ਤੇ ਨਿਰਾਸ਼ਾ ਦੇ ਦੌਰ ’ਚੋਂ ਲੰਘ ਚੁੱਕਾ ਹਾਂ ਪਰ ਮੈਂ ਖ਼ੁਦ ’ਤੇ ਭਰੋਸਾ ਕਰਕੇ ਸਫਲ ਹੋਣ ’ਚ ਕਾਮਯਾਬ ਰਿਹਾ।’’ -ਪੀਟੀਆਈ

Advertisement
Advertisement
Advertisement