ਬਿਨਾਂ ਮੁਕਾਬਲਾ ਆਈਸੀਸੀ ਦੇ ਚੇਅਰਮੈਨ ਬਣੇ ਜੈ ਸ਼ਾਹ
06:31 AM Aug 28, 2024 IST
Advertisement
ਦੁਬਈ:
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਨੂੰ ਅੱਜ ਬਿਨਾ ਮੁਕਾਬਲਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦਾ ਅਗਲਾ ਚੇਅਰਮੈਨ ਚੁਣਿਆ ਗਿਆ ਹੈ। ਇਸ ਅਹੁਦੇ ਲਈ ਉਹ ਇਕੱਲੇ ਹੀ ਉਮੀਦਵਾਰ ਬਚੇ ਸਨ। ਆਈਸੀਸੀ ਨੇ ਅੱਜ ਇਹ ਐਲਾਨ ਕੀਤਾ। ਉਹ ਨਿਊਜ਼ੀਲੈਂਡ ਦੇ ਗ੍ਰੇਗ ਬਰਕਲੇ ਦੀ ਥਾਂ ਲੈਣਗੇ, ਜਿਨ੍ਹਾਂ ਨੇ ਲਗਾਤਾਰ ਤੀਜੀ ਵਾਰ ਦਾਅਵੇਦਾਰੀ ਨਾ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦਸੰਬਰ ਵਿੱਚ ਅਹੁਦਾ ਸੰਭਾਲਣਗੇ। ਉਹ ਇਸ ਅਹੁਦੇ ਤੱਕ ਪਹੁੰਚਣ ਵਾਲੇ ਪੰਜਵੇਂ ਭਾਰਤੀ ਹੋਣਗੇ। ਸ਼ਾਹ ਨੇ ਆਈਸੀਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ, ‘‘ਕੌਮਾਂਤਰੀ ਕ੍ਰਿਕਟ ਕੌਂਸਲ ਦੇ ਚੇਅਰਮੈਨ ਵਜੋਂ ਨਾਮਜ਼ਦ ਹੋਣ ’ਤੇ ਮੈਂ ਬਹੁਤ ਖੁਸ਼ ਹਾਂ।’’ -ਪੀਟੀਆਈ
Advertisement
Advertisement