For the best experience, open
https://m.punjabitribuneonline.com
on your mobile browser.
Advertisement

ਪ੍ਰਾਈਵੇਟ ਸਕੂਲਾਂ ਵੱਲੋਂ ਵਾਤਾਵਰਨ ਬਚਾਉਣ ਲਈ ਉਪਰਾਲੇ ਦਾ ਫ਼ੈਸਲਾ

07:54 AM Jul 09, 2024 IST
ਪ੍ਰਾਈਵੇਟ ਸਕੂਲਾਂ ਵੱਲੋਂ ਵਾਤਾਵਰਨ ਬਚਾਉਣ ਲਈ ਉਪਰਾਲੇ ਦਾ ਫ਼ੈਸਲਾ
ਮੁਹਿੰਮ ਸ਼ੁਰੂ ਕਰਨ ਸਮੇਂ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ, ਪ੍ਰਿੰ. ਬਲਦੇਵ ਬਾਵਾ ਤੇ ਹੋਰ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 8 ਜੁਲਾਈ
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸ਼ੀਏਸ਼ਨ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦਾ ਸਾਲਾਨਾ ਇਜਲਾਸ ਸਥਾਨਕ ਹੋਟਲ ਫਾਈਵ ਰਿਵਰਜ਼ ਵਿਚ ਹੋਇਆ। ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਹੋਏ ਇਜਲਾਸ ’ਚ ਪੰਜਾਬ ਭਰ ਵਿੱਚੋਂ ਆਏ ਡੈਲੀਗੇਟਸ ਨੂੰ ਡਾ. ਸੰਜੀਵ ਸੈਣੀ ਨੇ ਜੀ ਆਇਆਂ ਕਿਹਾ। ਜਥੇਬੰਦੀ ਦੇ ਆਗੂ ਪ੍ਰਿੰ. ਬਲਦੇਵ ਬਾਵਾ ਨੇ ਜਾਣ-ਪਛਾਣ ਕਰਵਾਈ ਤੇ ਇਜਲਾਸ ਦੀ ਕਾਰਵਾਈ ਬੀਰਇੰਦਰ ਸਿੰਘ ਨੇ ਚਲਾਈ। ਸ੍ਰੀ ਧੂਰੀ ਨੇ ਕਿਹਾ ਕਿ ਆਪਣਾ ਪੰਜਾਬ ਫਾਊਂਡੇਸ਼ਨ ਮਿਸ਼ਨ ਹਰਿਆਲੀ ਦੇ ਅਧੀਨ ਪਹਿਲਾਂ ਹੀ ਵਰਲਡ ਰਿਕਾਰਡ ਸਥਾਪਤ ਕਰ ਚੁੱਕਾ ਹੈ। ਇਸ ਵਾਰ ਪੰਜਾਬ ਭਰ ਦੇ ਸਕੂਲਾਂ ਵੱਲੋਂ ਮਿਸ਼ਨ ਹਰਿਆਲੀ ਦੇ ਅਧੀਨ ਅੱਠ ਲੱਖ ਪੌਦੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਲਗਾਏ ਜਾਣਗੇ। ਇਸੇ ਤਰ੍ਹਾਂ ਪੰਜਾਬ ਦੇ ਸਕੂਲਾਂ ਵਿੱਚ ਮੀਂਹ ਦੇ ਪਾਣੀ ਨੂੰ ਸਹੀ ਤਰੀਕੇ ਨਾਲ ਜ਼ਮੀਨ ਵਿੱਚ ਪਾ ਕੇ ਰੀਚਾਰਜ ਕਰਨ, ਗੁਰੂ ਨਾਨਕ ਬਗੀਚੀ ਲਗਾਉਣ ਅਤੇ ਪਾਣੀ ਬਚਾਉਣ ਦਾ ਮਿਸ਼ਨ ਸ਼ੁਰੂ ਕਰਕੇ ਸਮਾਜ ਵਿੱਚ ਜਾਗਰੂਕਤਾ ਲਹਿਰ ਖੜ੍ਹੀ ਕੀਤੀ ਜਾਵੇਗੀ। ਹਰ ਸਕੂਲ, ਮੈਨੇਜਨੈਂਟ, ਵਿਦਿਆਰਥੀ, ਅਧਿਆਪਕ, ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਸਮੂਹ ਸਕੂਲ ਵਰਕਰ ਆਪਣੇ ਤੌਰ ‘ਤੇ ਇਸ ਮੁਹਿੰਮ ਦਾ ਹਿੱਸਾ ਬਣਨਗੇ। ਡੈਲੀਗੇਟਸ ਨੇ ਪ੍ਰਧਾਨ ਡਾ. ਧੂਰੀ ਅੱਗੇ ਸਕੂਲਾਂ ਦੀਆਂ ਸਮੱਸਿਆਵਾਂ ਸਬੰਧੀ ਆਏ ਡੈਲੀਗੇਟਸ ਨੇ ਵਿਚਾਰ ਰੱਖੇ। ਡਾ. ਧੂਰੀ ਨੇ ਕਿਹਾ ਕਿ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਸਰਕਾਰ ਤੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਜਾਵੇਗੀ ਤੇ ਠੋਸ ਹੱਲ ਨਾ ਨਿੱਕਲਣ ’ਤੇ ਅਦਾਲਤ ਤੱਕ ਪਹੁੰਚ ਕੀਤੀ ਜਾਵੇਗੀ। ਪ੍ਰਿੰਸੀਪਲ ਬਲਦੇਵ ਬਾਵਾ ਤੇ ਸਵਾਗਤੀ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ ਨੇ ਡੈਲੀਗੇਟਸ ਦਾ ਧੰਨਵਾਦ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×