ਗਿਆਨਵਾਪੀ ਕੰਪਲੈਕਸ ਦੇ ਸਰਵੇਖਣ ਸਬੰਧੀ ਹਿੰਦੂ ਧਿਰ ਦੀ ਅਰਜ਼ੀ ’ਤੇ ਬਹਿਸ ਮੁਕੰਮਲ
07:20 AM Oct 20, 2024 IST
Advertisement
ਵਾਰਾਨਸੀ: ਗਿਆਨਵਾਪੀ ਕੰਪਲੈਕਸ ਦੇ ਸਰਵੇਖਣ ਦੀ ਮੰਗ ਵਾਲੀ ਹਿੰਦੂ ਧਿਰ ਦੀ ਅਰਜ਼ੀ ’ਤੇ ਅੱਜ ਅਦਾਲਤ ’ਚ ਬਹਿਸ ਮੁਕੰਮਲ ਹੋ ਗਈ। ਹਿੰਦੂ ਧਿਰ ਦੇ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ ਕਿ ਇਸ ਮਾਮਲੇ ’ਤੇ 25 ਅਕਤੂਬਰ ਨੂੰ ਫ਼ੈਸਲਾ ਆ ਸਕਦਾ ਹੈ। ਸਰਵੇਖਣ ਦਾ ਵਿਰੋਧ ਕਰ ਰਹੀ ਮੁਸਲਿਮ ਧਿਰ ਤੇ ਵਕਫ਼ ਬੋਰਡ ਦੇ ਵਕੀਲਾਂ ਨੇ ਅੱਜ ਸਿਵਲ ਜੱਜ ਅੱਗੇ ਅੱਜ ਆਪਣਾ ਪੱਖ ਰੱਖਿਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 25 ਅਕਤੂਬਰ ਤੈਅ ਕਰ ਦਿੱਤੀ ਹੈ। -ਪੀਟੀਆਈ
Advertisement
Advertisement
Advertisement