ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਰਠ ਵਿੱਚ ਮਕਾਨ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 10 ਹੋਈ

12:35 PM Sep 15, 2024 IST
ਬਚਾਅ ਕਾਰਜਾਂ ਵਿੱਚ ਜੁੱਟਿਆ ਹੋਇਆ ਅਮਲਾ ਤੇ ਸਥਾਨਕ ਲੋਕ। -ਫੋਟੋ: ਪੀਟੀਆਈ

ਮੇਰਠ/ਲਖਨਊ, 15 ਸਤੰਬਰ
ਉੱਤਰ ਪ੍ਰਦੇਸ਼ ਵਿੱਚ ਮੇਰਠ ਦੀ ਜ਼ਾਕਿਰ ਕਲੋਨੀ ਵਿੱਚ ਤਿੰਨ ਮੰਜ਼ਿਲਾ ਮਕਾਨ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 10 ਹੋ ਗਈ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਮੇਰਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ, ਜ਼ਾਕਿਰ ਕਲੋਨੀ ਵਿੱਚ ਤਿੰਨ ਮੰਜ਼ਿਲਾ ਮਕਾਨ ਡਿੱਗਣ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅਜੇ ਇਕ ਵਿਅਕਤੀ ਮਲਬੇ ਹੇਠ ਦੱਬਿਆ ਹੋਣ ਦੀ ਸੰਭਾਵਨਾ ਹੈ। ਘਟਨਾ ਸਥਾਨ ’ਤੇ ਬਚਾਅ ਕਾਰਜ ਜਾਰੀ ਹਨ। ਬਿਆਨ ਮੁਤਾਬਕ, ਮਰਨ ਵਾਲਿਆਂ ਦੀ ਪਛਾਣ ਸਾਜਿਦ (40), ਧੀ ਸਾਨੀਆ (15), ਪੁੱਤਰ ਸਾਕਿਬ (11), ਸਿਮਰਾ, ਸੱਤ ਸਾਲ ਦੀ ਰੀਜ਼ਾ, 63 ਸਾਲਾ ਨੱਫੋ, 20 ਸਾਲਾ ਫਰਹਾਨਾ, 18 ਸਾਲਾ ਅਲੀਸ਼ਾ, ਛੇ ਸਾਲਾ ਆਲੀਆ ਅਤੇ ਪੰਜ ਮਹੀਨੇ ਦੀ ਰਿਮਸਾ ਵਜੋਂ ਹੋਈ ਹੈ। ਹਾਦਸੇ ਵਿੱਚ ਪੰਜ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਤੋਂ ਪਹਿਲਾਂ, ਸੂਬੇ ਦੇ ਰਾਹਤ ਕਮਿਸ਼ਨਰ ਦਫ਼ਤਰ ਵੱਲੋਂ ਸਵੇਰੇ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਸੀ, ‘‘ਮਕਾਨ ਦੇ ਅਚਾਨਕ ਢਹਿ ਢੇਰੀ ਹੋਣ ਕਾਰਨ ਮਲਬੇ ਵਿੱਚ 15 ਲੋਕ ਦੱਬ ਗਏ ਹਨ।’’ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਸ਼ਾਮ ਨੂੰ ਵਾਪਰੀ ਜਿਸ ਦੀ ਜਾਣਕਾਰੀ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਦਿੱਤੀ ਗਈ। -ਪੀਟੀਆਈ

Advertisement

Advertisement