For the best experience, open
https://m.punjabitribuneonline.com
on your mobile browser.
Advertisement

ਪਿੰਡ ਰੋਡੇ ’ਚ ਝਗੜੇ ਦੌਰਾਨ ਗੰਦੇ ਪਾਣੀ ’ਚ ਡਿੱਗੇ ਨੌਜਵਾਨ ਦੀ ਮੌਤ

10:03 AM Jun 17, 2024 IST
ਪਿੰਡ ਰੋਡੇ ’ਚ ਝਗੜੇ ਦੌਰਾਨ ਗੰਦੇ ਪਾਣੀ ’ਚ ਡਿੱਗੇ ਨੌਜਵਾਨ ਦੀ ਮੌਤ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਜੂਨ
ਪਿੰਡ ਰੋਡੇ ਵਿਚ ਝਗੜੇ ਦੌਰਾਨ ਗੰਦੇ ਪਾਣੀ ’ਚ ਡਿੱਗੇ ਨੌਜਵਾਨ ਦੀ ਢਿੱਡ ’ਚ ਗੰਦਾ ਪਾਣੀ ਭਰਨ ਨਾਲ ਹੋਈ ਇਨਫ਼ੈਕਸ਼ਨ ਕਾਰਨ ਮੌਤ ਹੋ ਗਈ। ਥਾਣਾ ਸਮਾਲਸਰ ਪੁਲੀਸ ਨੇ ਪਿਉ-ਪੁੱਤਰ ਖ਼ਿਲਾਫ਼ ਗੈਰ ਇਰਾਦਾ ਹੱਤਿਆ ਦੀ ਧਾਰਾ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਦਿਲਬਾਗ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਸੁਖਦੀਪ ਸਿੰਘ ਅਤੇ ਉਸ ਦਾ ਪਿਤਾ ਸਵਰਨ ਸਿੰਘ ਦੋਵੇਂ ਪਿੰਡ ਰੋਡੇ ਖ਼ਿਲਾਫ਼ ਗੈਰ ਇਰਾਦਾ ਹੱਤਿਆ ਦੀ ਧਾਰਾ 304 ਆਈਪੀਸੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਫ਼ਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਪਿੰਡ ਰੋਡੇ ਵਿਖੇ ਬੀਤੀ 13 ਜੂਨ ਨੂੰ ਗੁਰਤੇਜ ਸਿੰਘ ਅਤੇ ਸੁਖਦੀਪ ਸਿੰਘ ਜੋ ਗੁਆਂਢੀ ਹਨ ਦੀ ਘਰ ਦੇ ਬਾਹਰ ਨਾਲੀਆਂ ਦਾ ਗੰਦਾ ਪਾਣੀ ਖੜ੍ਹਨ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਨੌਜਵਾਨ ਗੁਰਤੇਜ ਸਿੰਘ ਗੰਦੇ ਨਾਲ ਵਿੱਚ ਡਿੱਗ ਪਿਆ ਅਤੇ ਉਸਦੇ ਢਿੱਡ ਵਿਚ ਗੰਦਾ ਪਾਣੀ ਚਲਾ ਗਿਆ। ਉਸ ਨੇ ਕੋਈ ਪਰਵਾਹ ਨਾ ਕੀਤੀ ਤਾਂ ਕੱਲ੍ਹ ਉਸ ਨੂੰ ਤਕਲੀਫ਼ ਹੋਈ ਤਾਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਢਿੱਡ ਵਿਚ ਜ਼ਿਆਦਾ ਇਨਫ਼ੈਕਸ਼ਨ ਫੈਲਣ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਦਾ ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਮ੍ਰਿਤਕ ਨੌਜਵਾਨ ਗੁਰਤੇਜ ਸਿੰਘ ਦਾ ਮੂੰਹ ਗੰਦੇ ਪਾਣੀ ਵਿਚ ਡੁਬੋ ਦਿੱਤਾ ਜਿਸ ਨਾਲ ਉਸ ਦੇ ਢਿੱਡ ਅੰਦਰ ਗੰਦਾ ਪਾਣੀ ਚਲਾ ਗਿਆ ਅਤੇ ਇਨਫੈਕਸ਼ਨ ਫੈਲ ਗਈ। ਗੁਰਤੇਜ ਸਿੰਘ ਦੁੱਧ ਡੇਅਰੀ ਦਾ ਕੰਮ ਕਰਦਾ ਸੀ।

Advertisement

Advertisement
Author Image

Advertisement
Advertisement
×