For the best experience, open
https://m.punjabitribuneonline.com
on your mobile browser.
Advertisement

ਪੁਲੀਸ ਮੁਲਾਜ਼ਮ ਦੀ ਭੇਤ-ਭਰੀ ਹਾਲਤ ’ਚ ਮੌਤ

07:47 AM Jul 09, 2024 IST
ਪੁਲੀਸ ਮੁਲਾਜ਼ਮ ਦੀ ਭੇਤ ਭਰੀ ਹਾਲਤ ’ਚ ਮੌਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੰਦਰ ਸਥਿਤ ਸਕੂਲ ’ਚ ਪਈਆਂ ਈਵੀਐਮ ਦੀ ਸੁਰੱਖਿਆ ’ਚ ਤਾਇਨਾਤ ਪੰਜਾਬ ਪੁਲੀਸ ਦੇ ਹੈੱਡਕਾਂਸਟੇਬਲ ਉਮੈਦ ਸਿੰਘ (43) ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਉਮੈਦ ਸਿੰਘ ਨੂੰ ਥੱਲੇ ਡਿੱਗਿਆ ਦੇਖ ਉਸ ਦੇ ਨਾਲ ਦੇ ਮੁਲਾਜ਼ਮਾਂ ਨੇ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ। ਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਮੈਦ ਸਿੰਘ ਮੂਲ ਰੂਪ ’ਚ ਹਰਿਆਣਾ ਦੇ ਪੰਚਕੂਲਾ ਦਾ ਰਹਿਣ ਵਾਲਾ ਸੀ ਤੇ ਪੰਜਾਬ ਪੁਲੀਸ ’ਚ ਭਰਤੀ ਸੀ। ਉਸ ਦੀ ਡਿਊਟੀ ਪਿਛਲੇ ਕੁਝ ਸਮੇਂ ਤੋਂ ਪੀਏਯੂ ਸਕੂਲ ਅੰਦਰ ਰੱਖੀਆਂ ਈਵੀਐਮ ਦੀ ਸੁਰੱਖਿਆ ’ਚ ਲੱਗੀ ਹੋਈ ਸੀ। ਐਤਵਾਰ ਦੇਰ ਸ਼ਾਮ ਨੂੰ ਉਹ ਡਿਊਟੀ ’ਤੇ ਤਾਇਨਾਤ ਸੀ ਤਾਂ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਹ ਹੇਠਾਂ ਡਿੱਗ ਪਿਆ। ਉਸ ਦੇ ਸਾਥੀ ਆਏ ਤਾਂ ਉਸ ਨੂੰ ਥੱਲੇ ਡਿੱਗਿਆ ਦੇਖ ਕੇ ਤੁਰੰਤ ਚੁੱਕ ਕੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

Advertisement
Advertisement
Author Image

joginder kumar

View all posts

Advertisement