For the best experience, open
https://m.punjabitribuneonline.com
on your mobile browser.
Advertisement

ਮੋਟਰਸਾਈਕਲ ਦੀ ਲਪੇਟ ਵਿੱਚ ਆਉਣ ਕਾਰਨ ਮਜ਼ਦੂਰ ਦੀ ਮੌਤ

07:09 AM Jun 25, 2024 IST
ਮੋਟਰਸਾਈਕਲ ਦੀ ਲਪੇਟ ਵਿੱਚ ਆਉਣ ਕਾਰਨ ਮਜ਼ਦੂਰ ਦੀ ਮੌਤ
Advertisement

ਸੰਗਰੂਰ: ਥਾਣਾ ਸਦਰ ਸੰਗਰੂਰ ਅਧੀਨ ਪੈਂਦੇ ਪਿੰਡ ਬੰਗਾਂਵਾਲੀ ਨੇੜੇ ਸੰਗਰੂਰ-ਧੂਰੀ ਰੋਡ ’ਤੇ ਕੱਚੇ ਰਸਤੇ ਉੱਪਰ ਮੋਟਰਸਾਈਕਲ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਮੁਹੰਮਦ ਸਾਲਿਕ ਵਾਸੀ ਖੋਨਾ ਥਾਣਾ ਜੋਕੀ ਜ਼ਿਲ੍ਹਾ ਰੜੀਆਂ ਬਿਹਾਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਹ ਆਪਣੇ ਵੱਡੇ ਭਰਾ ਮੁਹੰਮਦ ਆਸ਼ਿਕ ਅਤੇ 18 ਹੋਰ ਵਿਅਕਤੀਆਂ ਨਾਲ ਝੋਨਾ ਲਗਾਉਣ ਲਈ ਪਿੰਡ ਬੰਗਾਂਵਾਲੀ ਆਏ ਹੋਏ ਸਨ। ਖੇਤ ਤੋਂ ਜ਼ੀਰੀ ਦੀ ਪੌਦ ਪੁੱਟ ਕੇ ਜਦੋਂ ਉਹ ਸੰਗਰੂਰ-ਧੂਰੀ ਰੋਡ ਨੇੜੇ ਕੱਚੇ ਰਸਤੇ ਪੈਦਲ ਤੁਰੇ ਜਾ ਰਹੇ ਸੀ ਤਾਂ ਸੰਗਰੂਰ ਵਾਲੀ ਸਾਇਡ ਤੋਂ ਮੋਟਰਸਾਈਕਲ ਚਾਲਕ ਨੇ ਮੁੱਦਈ ਦੀ ਭਰਾ ਮੁਹੰਮਦ ਆਸ਼ਿਕ ਨੂੰ ਫੇਟ ਮਾਰ ਦਿੱਤੀ ਜੋ ਸੜਕ ’ਤੇ ਡਿੱਗ ਗਿਆ। ਇਸ ਹਾਦਸੇ ਵਿਚ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਮੋਟਰਸਾਈਕਲ ਚਾਲਕ ਸਿਮਰਨਜੀਤ ਸਿੰਘ ਵਾਸੀ ਘੁਮਿਆਰ ਬਸਤੀ ਸੰਗਰੂਰ ਦੇ ਖ਼ਿਲਾਫ਼ 304-ਏ, 279 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

sukhwinder singh

View all posts

Advertisement