For the best experience, open
https://m.punjabitribuneonline.com
on your mobile browser.
Advertisement

ਹਸਪਤਾਲ ’ਚ ਮਹਿਲਾ ਦੀ ਗੰਭੀਰ ਹਾਲਤ ਦੇਖ ਕੇ ਦੋਸਤ ਦੀ ਮੌਤ

08:00 AM Oct 21, 2024 IST
ਹਸਪਤਾਲ ’ਚ ਮਹਿਲਾ ਦੀ ਗੰਭੀਰ ਹਾਲਤ ਦੇਖ ਕੇ ਦੋਸਤ ਦੀ ਮੌਤ
Advertisement

ਨਵੀਂ ਦਿੱਲੀ, 20 ਅਕਤੂਬਰ
ਦਿੱਲੀ ਵਿੱਚ ਹੱਥ ਦੀ ਨਸ ਕੱਟਣ ਮਗਰੋਂ ਹਸਪਤਾਲ ਵਿੱਚ ਦਾਖ਼ਲ ਮਹਿਲਾ ਮਿੱਤਰ ਦੀ ਹਾਲਤ ਦੇਖ ਕੇ ਬੇਹੋਸ਼ ਹੋਏ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪ ਮ੍ਰਿਤਕ ਦੀ ਪਛਾਣ ਅਰੁਣ ਨੰਦਾ (30) ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਅਰੁਣ ਦੀ ਇੱਕ ਮਹਿਲਾ ਦੋਸਤ ਨੇ ਆਨੰਦ ਵਿਹਾਰ ਇਲਾਕੇ ਵਿੱਚ ਨਸਾਂ ਕੱਟ ਲਈਆਂ ਸਨ ਜਿਸ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਨੇ ਨਸਾਂ ਕੱਟਣ ਦੀ ਵੀਡੀਓ ਆਪਣੇ ਦੋਸਤ ਨੂੰ ਭੇਜ ਦਿੱਤੀ ਸੀ। ਬਾਅਦ ਵਿੱਚ ਅਰੁਣ ਹਸਪਤਾਲ ਵਿੱਚ ਉਸ ਦੀ ਹਾਲਤ ਦੇਖ ਕੇ ਬੇਹੋਸ਼ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement