ਅਤਿਵਾਦੀਆਂ ਦੀ ਭਰਤੀ ਲਈ ਡਿਜੀਟਲ ਪਲੇਟਫਾਰਮ ਵਰਤ ਰਹੀ ਹੈ ਆਈਐੱਸਆਈ
ਸ੍ਰੀਨਗਰ, 20 ਅਕਤੂਬਰ
ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਅਤੇ ਅਤਿਵਾਦੀ ਗਰੁੱਪ ਜੰਮੂ ਕਸ਼ਮੀਰ ਵਿੱਚ ਡਿਜੀਟਲ ਪਲੇਟਫਾਰਮਾਂ ਰਾਹੀਂ ਭਰਤੀ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਇਨ੍ਹਾਂ ਵਿਚਾਲੇ ਸਿੱਧੀ ਗੱਲਬਾਤ ਕਰਨੀ ਮੁਸ਼ਕਲ ਹੋ ਰਹੀ ਹੈ। ਅਧਿਕਾਰੀ ਅਨੁਸਾਰ ਇਹ ਗਰੁੱਪ ਐਕਸ, ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਅਤੇ ਟੈਲੀਗ੍ਰਾਮ ਵਰਗੀਆਂ ਐਪਸ ਰਾਹੀਂ ਨਾਬਾਲਗਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫੜੇ ਜਾਣ ਤੋਂ ਬਚਣ ਲਈ ਉਹ ਫਰਜ਼ੀ ਪ੍ਰੋਫਾਈਲਾਂ ਅਤੇ ਵਰਚੁਅਲ ਪ੍ਰਾਈਵੇਟ ਨੈੱਟਵਰਕ (ਵੀਪੀਐਨ) ਦੀ ਵਰਤੋਂ ਕਰ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਇਕ ਵਾਰ ਪਛਾਣ ਹੋਣ ’ਤੇ ਇਨ੍ਹਾਂ ਨੌਜਵਾਨਾਂ ਨੂੰ ਪ੍ਰਾਈਵੇਟ ਗਰੁੱਪਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਗੁਮਰਾਹ ਕਰਨ ਵਾਲੀ ਸਮੱਗਰੀ ਦਿਖਾਈ ਜਾਂਦੀ ਹੈ। ਉਨ੍ਹਾਂ ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਜੁੜੇ ਹੈਂਡਲਰ ਨਫਰਤ ਭੜਕਾਉਣ ਵਾਸਤੇ ਇਹ ਰਣਨੀਤੀ ਅਪਣਾਉਂਦੇ ਹਨ। -ਪੀਟੀਆਈ