For the best experience, open
https://m.punjabitribuneonline.com
on your mobile browser.
Advertisement

ਝੂਠੇ ਵਾਅਦਿਆਂ ਦੀ ਸਿਆਸਤ ਦੇ ਦਿਨ ਹੁਣ ਪੁੱਗੇ: ਮੋਦੀ

08:03 AM Mar 11, 2024 IST
ਝੂਠੇ ਵਾਅਦਿਆਂ ਦੀ ਸਿਆਸਤ ਦੇ ਦਿਨ ਹੁਣ ਪੁੱਗੇ  ਮੋਦੀ
Advertisement
  • ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਨੂੰ ਘੇਰਿਆ
  • ਆਜ਼ਮਗੜ੍ਹ ਨੂੰ ਦੇਸ਼ ਲਈ ਚਮਕਦਾ ਸਿਤਾਰਾ ਦੱਸਿਆ
  • ਪੰਜਾਬ ਦੇ ਆਦਮਪੁਰ ਹਵਾਈ ਅੱਡੇ ਸਣੇ ਹੋਰ ਥਾਵਾਂ ’ਤੇ 42 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ਵਰਚੁਅਲੀ ਨੀਂਹ ਪੱਥਰ ਅਤੇ ਉਦਘਾਟਨ

ਆਜ਼ਮਗੜ੍ਹ, 10 ਮਾਰਚ
ਮੁਲਾਇਮ-ਅਖਿਲੇਸ਼ ਯਾਦਵ ਪਰਿਵਾਰ ਨਾਲ ਅਕਸਰ ਜੋੜੇ ਜਾਂਦੇ ਹਲਕੇ ’ਚ ਭਾਈ-ਭਤੀਜਾਵਾਦ ਦੀ ਸਿਆਸਤ ’ਤੇ ਵਰ੍ਹਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨਾਲ ਤੁਸ਼ਟੀਕਰਨ ਦਾ ਜ਼ਹਿਰ ਕਮਜ਼ੋਰ ਪੈ ਰਿਹਾ ਹੈ। ਮੋਦੀ ਨੇ ਦੇਸ਼ ’ਚ ਵੱਖ ਵੱਖ ਥਾਵਾਂ ’ਤੇ 42 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ’ਚੋਂ 34,700 ਕਰੋੜ ਰੁਪਏ ਦੇ ਪ੍ਰਾਜੈਕਟ ਯੂਪੀ ’ਚ ਹਨ। ਉਨ੍ਹਾਂ ਪੰਜਾਬ ਦੇ ਆਦਮਪੁਰ, ਯੂਪੀ, ਮੱਧ ਪ੍ਰਦੇਸ਼ ਅਤੇ ਦਿੱਲੀ ਸਮੇਤ 12 ਨਵੀਆਂ ਟਰਮੀਨਲ ਇਮਾਰਤਾਂ ਸਣੇ 15 ਏਅਰਪੋਰਟ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਆਜ਼ਮਗੜ੍ਹ ’ਚ ਮਹਾਰਾਜਾ ਸੁਹੇਲ ਦੇਵ ਸਟੇਟ ਯੂਨੀਵਰਿਸਟੀ ਦਾ ਉਦਘਾਟਨ ਵੀ ਕੀਤਾ। ਆਜ਼ਮਗੜ੍ਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਇਸ ਭਾਈ-ਭਤੀਜਾਵਾਦ ਕਾਰਨ ਕੁਝ ਲੋਕ ਉਨ੍ਹਾਂ ਦਾ ਪਰਿਵਾਰ ਨਾ ਹੋਣ ’ਤੇ ਸਵਾਲ ਖੜ੍ਹੇ ਕਰਦੇ ਹਨ। ‘ਪਿਛਲੀਆਂ ਚੋਣਾਂ ’ਚ ਜਿਹੜਾ ਪਰਿਵਾਰ ਆਜ਼ਮਗੜ੍ਹ ਨੂੰ ਆਪਣਾ ਗੜ੍ਹ ਸਮਝਦਾ ਸੀ, ਉਸ ਨੂੰ ਦਿਨੇਸ਼ ਵਰਗੇ ਨੌਜਵਾਨ ਨੇ ਹਰਾ ਦਿੱਤਾ ਸੀ।’ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮਰਹੂਮ ਮੁਲਾਇਮ ਸਿੰਘ ਯਾਦਵ ਆਜ਼ਮਗੜ੍ਹ ਸੰਸਦੀ ਹਲਕੇ ਤੋਂ 2014 ’ਚ ਚੋਣ ਜਿੱਤੇ ਸਨ। ਉਨ੍ਹਾਂ ਮਗਰੋਂ ਪੁੱਤਰ ਅਖਿਲੇਸ਼ ਯਾਦਵ 2019 ’ਚ ਇਥੋਂ ਲੋਕ ਸਭਾ ਚੋਣ ਜਿੱਤਿਆ ਸੀ। ਸਾਲ 2022 ’ਚ ਅਖਿਲੇਸ਼ ਵੱਲੋਂ ਵਿਧਾਨ ਸਭਾ ਚੋਣ ਲੜਨ ’ਤੇ ਉਨ੍ਹਾਂ ਇਹ ਸੀਟ ਖਾਲੀ ਕਰ ਦਿੱਤੀ ਸੀ ਜਿਸ ਮਗਰੋਂ ਹੋਈ ਜ਼ਿਮਨੀ ਚੋਣ ’ਚ ਭਾਜਪਾ ਦੇ ਦਿਨੇਸ਼ ਲਾਲ ਯਾਦਵ ਨੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ,‘‘ਪਰਿਵਾਰਵਾਦ ਕਾਰਨ ਲੋਕ ਇੰਨੇ ਅੱਕ ਚੁੱਕੇ ਹਨ ਕਿ ਆਗੂ ਮੋਦੀ ਨੂੰ ਗਾਲ੍ਹਾਂ ਕੱਢਣ ਲੱਗ ਪਏ ਹਨ। ਉਹ ਆਖਦੇ ਹਨ ਕਿ ਮੋਦੀ ਦਾ ਕੋਈ ਪਰਿਵਾਰ ਨਹੀਂ ਹੈ। ਉਹ ਭੁੱਲ ਜਾਂਦੇ ਹਨ ਕਿ ਦੇਸ਼ ਦੀ 140 ਕਰੋੜ ਆਬਾਦੀ ਮੋਦੀ ਦਾ ਪਰਿਵਾਰ ਹੈ।’’ ਉਨ੍ਹਾਂ ਕਿਹਾ ਕਿ ਆਜ਼ਮਗੜ੍ਹ, ਜਿਸ ਨੂੰ ਕਦੇ ਪੱਛੜਿਆ ਸਮਝਿਆ ਜਾਂਦਾ ਸੀ, ਅੱਜ ਚਮਕਦਾ ਸਿਤਾਰਾ ਹੈ ਅਤੇ ਦੇਸ਼ ਲਈ ਵਿਕਾਸ ਦਾ ਨਵਾਂ ਅਧਿਆਏ ਲਿਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਜੈਕਟਾਂ ਦੇ ਉਦਘਾਟਨ ਨੂੰ ਚੋਣਾਂ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ 2047 ਤੱਕ ਵਿਕਸਤ ਭਾਰਤ ਦਾ ਵਾਅਦਾ ਪੂਰਾ ਕਰਨਾ ਹੈ। ਪਿਛਲੀਆਂ ਸਰਕਾਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਵਾਅਦੇ ਕਰਕੇ ਭੁੱਲ ਜਾਂਦੀਆਂ ਸਨ। ਕਈ ਵਾਰ ਤਾਂ ਉਹ ਸੰਸਦ ’ਚ ਬੈਠ ਕੇ ਨਵੀਆਂ ਰੇਲਵੇ ਯੋਜਨਾਵਾਂ ਦਾ ਐਲਾਨ ਕਰ ਦਿੰਦੇ ਸਨ ਅਤੇ ਸਮਝਦੇ ਸਨ ਕਿ ਬਾਅਦ ’ਚ ਕੋਈ ਨਹੀਂ ਪੁੱਛੇਗਾ। ਮੋਦੀ ਨੇ ਕਿਹਾ ਕਿ ਉਨ੍ਹਾਂ 30-35 ਸਾਲ ਪਹਿਲਾਂ ਕੀਤੇ ਗਏ ਐਲਾਨਾਂ ਨੂੰ ਘੋਖਿਆ ਤਾਂ ਪਤਾ ਲੱਗਾ ਕਿ ਉਹ ਕਈ ਵਾਰ ਚੋਣਾਂ ਤੋਂ ਪਹਿਲਾਂ ਨੀਂਹ ਪੱਥਰ ਰੱਖ ਦਿੰਦੇ ਸਨ ਜੋ ਬਾਅਦ ’ਚ ਗਾਇਬ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਅੱਜ ਮੁਲਕ ਦੇਖ ਰਿਹਾ ਹੈ ਕਿ ਮੋਦੀ ਵੱਖਰੀ ਕਿਸਮ ਦਾ ਬੰਦਾ ਹੈ ਜੋ ਪੂਰੀ ਇਮਾਨਦਾਰੀ ਅਤੇ ਤੇਜ਼ ਰਫ਼ਤਾਰ ਨਾਲ ਵਿਕਾਸ ਕਾਰਜ ਕਰਵਾ ਰਿਹਾ ਹੈ। -ਪੀਟੀਆਈ

Advertisement

ਛੱਤੀਸਗੜ੍ਹ ਵਿੱਚ ‘ਮਹਿਤਾਰੀ ਵੰਦਨ’ ਯੋਜਨਾ ਦਾ ਉਦਘਾਟਨ

ਰਾਏਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਨੂੰ ਮਾਲੀ ਸਹਾਇਤਾ ਦੇਣ ਵਾਲੀ ‘ਮਹਿਤਾਰੀ ਵੰਦਨ’ ਯੋਜਨਾ ਦਾ ਛੱਤੀਸਗੜ੍ਹ ’ਚ ਵਰਚੁਅਲੀ ਉਦਘਾਟਨ ਕੀਤਾ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ’ਚ ਤਿੰਨ ਕਰੋੜ ਔਰਤਾਂ ਨੂੰ ‘ਲੱਖਪਤੀ ਦੀਦੀ’ ਬਣਾਏਗੀ ਅਤੇ ਸਰਕਾਰ ਦੀ ਤਰਜੀਹ ਔਰਤਾਂ ਦੀ ਭਲਾਈ ਹੈ। ‘ਮਹਿਤਾਰੀ ਵੰਦਨ’ ਯੋਜਨਾ ਤਹਿਤ ਛੱਤੀਸਗੜ੍ਹ ਦੀਆਂ 70 ਲੱਖ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ 655 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਲਾਭਪਾਤਰੀਆਂ ਦੇ ਬੈਂਕ ਖ਼ਾਤਿਆਂ ’ਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ,‘‘ਮੈਂ ਬਾਬਾ ਵਿਸ਼ਵਨਾਥ ਦੀ ਪਵਿੱਤਰ ਧਰਤੀ ਕਾਸ਼ੀ ਤੋਂ ਬੋਲ ਰਿਹਾ ਹੈ ਜੋ ਤੁਹਾਨੂੰ ਸਾਰਿਆਂ ਨੂੰ ਆਪਣਾ ਆਸ਼ੀਰਵਾਦ ਦੇ ਰਹੇ ਹਨ।’’ ਮੋਦੀ ਨੇ ਦੱਸਿਆ ਕਿ ਸ਼ਨਿਚਵਾਰ ਰਾਤ ਨੂੰ ਉਨ੍ਹਾਂ ਭਗਵਾਨ ਵਿਸ਼ਵਨਾਥ ਦੀ ਪੂਜਾ ਕਰਕੇ ਦੇਸ਼ ਦੇ ਲੋਕਾਂ ਦੀ ਸੁੱਖ-ਸਾਂਦ ਮੰਗੀ। ਉਨ੍ਹਾਂ ਝਾਰਖੰਡ ਦੇ ਰਾਂਚੀ ’ਚ ਵਰਚੁਅਲੀ ਸਮਾਗਮ ’ਚ ਹਿੱਸਾ ਲੈਂਦਿਆਂ ਲਾਈਟ ਹਾਊਸ ਪ੍ਰਾਜੈਕਟ ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੌਰਾਨ 10 ਲਾਭਪਾਤਰੀਆਂ ਨੂੰ ਘਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ। -ਪੀਟੀਆਈ

Advertisement
Author Image

Advertisement
Advertisement
×