For the best experience, open
https://m.punjabitribuneonline.com
on your mobile browser.
Advertisement

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਜਾਨ ਬਚਾਅ ਕੇ ਵਤਨ ਪਰਤੀ ਵਿਧਵਾ ਮਾਂ ਦੀ ਧੀ

10:28 AM Jul 08, 2024 IST
ਸੰਤ ਸੀਚੇਵਾਲ ਦੇ ਯਤਨਾਂ ਸਦਕਾ ਜਾਨ ਬਚਾਅ ਕੇ ਵਤਨ ਪਰਤੀ ਵਿਧਵਾ ਮਾਂ ਦੀ ਧੀ
Advertisement

ਪੱਤਰ ਪ੍ਰੇਰਕ
ਜਲੰਧਰ, 7 ਜੁਲਾਈ
ਖਾੜੀ ਦੇ ਦੇਸ਼ ਵਿੱਚ ਜਾਨ ਬਚਾਅ ਕੇ ਵਿਧਵਾ ਮਾਂ ਦੀ ਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤ ਆਈ ਹੈ। ਟ੍ਰੈਵਲ ਏਜੰਟ ਨੇ ਧੋਖੇ ਨਾਲ ਉਸ ਨੂੰ ਵੇਚ ਦਿੱਤਾ ਸੀ। ਲੜਕੀ ਨੂੰ ਛੱਡਣ ਦੇ ਬਦਲੇ ਵਿੱਚ ਉਹ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ। ਖਾੜੀ ਦੇਸ਼ਾਂ ਵਿੱਚ ਪੰਜ ਮਹੀਨੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਕੇ ਆਈ ਪੀੜਤਾ ਨੇ ਰੌਂਗੰਟੇ ਖੜੇ ਕਰਨ ਵਾਲੀ ਆਪਣੀ ਦੁੱਖ ਭਰੀ ਦਾਸਤਾਂ ਸੁਣਾਈ। ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉਸਨੂੰ ਟ੍ਰੈਵਲ ਏਜੰਟ ਨੇ ਦੁਬਈ ਭੇਜਣ ਦਾ 30 ਹਜ਼ਾਰ ਲਿਆ ਸੀ ਪਰ ਉਸ ਨੇ ਧੋਖਾ ਕੀਤਾ ਤੇ ਉਸ ਨੂੰ ਮਸਕਟ ਵਿੱਚ ਫਸਾ ਦਿੱਤਾ ਜਿੱਥੇ ਉਸ ਦੀ ਰੋਜ਼ਾਨਾ ਕੁੱਟਮਾਰ ਹੁੰਦੀ ਸੀ। ਪੀੜਤ ਲੜਕੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਫਰਵਰੀ 2024 ਦੌਰਾਨ ਆਪਣੀ ਸਹੇਲੀ ਰਾਹੀ ਪਰਿਵਾਰ ਦੇ ਹਲਾਤਾਂ ਨੂੰ ਸੁਧਾਰਣ ਲਈ ਦੁਬਈ ਗਈ ਸੀ। ਉਸਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਉਸਦੇ ਪਰਿਵਾਰ ਵਿੱਚ ਉਸਦੀ ਵਿਧਵਾ ਮਾਂ, 2 ਛੋਟੀਆਂ ਭੈਣਾਂ ਅਤੇ 1 ਭਰਾ ਹੈ। ਪਰਿਵਾਰ ਵਿੱਚ ਵੱਡੀ ਹੋਣ ਕਾਰਨ ਆਰਥਿਕ ਹਲਾਤਾਂ ਨੂੰ ਦੇਖਦਿਆ ਹੋਇਆ ਉਸ ਵੱਲੋਂ ਬਾਹਰ ਜਾਣ ਦਾ ਇਹ ਫੈਸਲਾ ਲਿਆ ਗਿਆ ਸੀ ਪਰ ਉਸਦਾ ਇਹ ਫੈਸਲਾ ਉਸਦੀ ਜ਼ਿੰਦਗੀ ਲਈ ਉਸ ਵੇਲੇ ਇੱਕ ਕਾਲ ਬਣ ਗਿਆ ਜਦੋਂ ਉਸਨੂੰ ਏਜੰਟਾਂ ਨੇ ਅੱਗੇ ਮਸਕਟ ਓਮਾਨ ਵਿੱਚ ਵੇਚ ਦਿੱਤਾ। ਪੀੜਤ ਲੜਕੀ ਨੇ ਦੱਸਿਆ ਕਿ ਜਿਸ ਵੇਲੇ ਭਾਰਤੀ ਅੰਬੈਸੀ ਦੇ ਦਬਾਅ ਤੋਂ ਬਾਅਦ ਏਜੰਟਾਂ ਵੱਲੋਂ ਉਸਨੂੰ ਵਾਪਿਸ ਭੇਜਣਾ ਸੀ ਤਾਂ ਉਸ ਨੂੰ ਧੋਖੇ ਨਾਲ ਭਾਰਤ ਦਾ ਕਹਿ ਕਿ ਆਬੂ ਧਾਬੀ ਭੇਜ ਦਿੱਤਾ ਤੇ ਉਸਦੇ ਸਾਰੇ ਪੈਸੇ ਖੋਹ ਲਏ।

Advertisement

Advertisement
Advertisement
Author Image

sukhwinder singh

View all posts

Advertisement