ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿਆਰ ਵਿਆਹ ਕਰਵਾਉਣ ਵਾਲੇ ਜੋਡ਼ੇ ਨੇ ਪੁਲੀਸ ’ਤੇ ਲਾਏ ਧੱਕੇਸ਼ਾਹੀ ਦੇ ਦੋਸ਼

08:06 AM Jul 03, 2023 IST
ਪੀੜਤ ਨੀਰਜ ਬਾਂਸਲ ਦਾ ਪਰਿਵਾਰ ਮੀਡੀਆ ਨਾਲ ਗੱਲਬਾਤ ਕਰਦਾ ਹੋਇਆ। ਫੋਟੋ -ਭੰਗੂ

ਪੱਤਰ ਪ੍ਰੇਰਕ
ਭੋਗਪੁਰ, 2 ਜੁਲਾਈ
ਥਾਣਾ ਭੋਗਪੁਰ ਦੇ ਪਿੰਡ ਮਾਧੋਪੁਰ ਦੇ ਵਾਸੀ ਨੀਰਜ ਬਾਂਸਲ ਪੁੱਤਰ ਬਲਵੀਰ ਸਿੰਘ ਵਲੋਂ ਪਿੰਡ ਵਿੱਚ ਹੀ ਮਨਜੀਤ ਸਿੰਘ ਅਤੇ ਸੀਤਲ ਸਿੰਘ ਕੋਲ ਰਹਿੰਦੀ ਉਨ੍ਹਾਂ ਦੀ ਭਾਣਜੀ ਸੰਦੀਪ ਕੌਰ ਨਾਲ ਹਾਈ ਕੋਰਟ ਪੰਜਾਬ/ਹਰਿਆਣਾ ਜਾ ਕੇ ਵਿੱਚ ਲਵ-ਮੈਰਿਜ ਕਰਵਾ ਲਈ ਸੀ ਜਿਸ ਦਾ ਮਾਮਲਾ ਉਲਝਦਾ ਜਾ ਰਿਹਾ ਹੈ ਕਿਉਂਕਿ ਲੜਕੀ ਵਾਲੇ ਪਰਿਵਾਰ ਨੇ ਨੀਰਜ ਬਾਂਸਲ ਦੇ ਘਰ ਜਾ ਕੇ ਸਾਰੇ ਪਰਿਵਾਰ ‘ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਔਰਤਾਂ ਦੇ ਕੱਪੜੇ ਪਾੜ ਕੇ ਗਾਲਾਂ ਕੱਢੀਆਂ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।। ਨੀਰਜ ਬਾਂਸਲ ਨੇ ਥਾਣਾ ਭੋਗਪੁਰ ਦੀ ਪੁਲੀਸ ‘ਤੇ ਦੋਸ਼ ਲਗਾਏ ਹਨ ਕਿ ਪੁਲੀਸ ਅਧਿਕਾਰੀ ਏਐਸਆਈ ਜਸਵਿੰਦਰ ਸਿੰਘ ਨੇ ਐਫਆਈਆਰ ਲਿਖਣ ਸਮੇਂ ਉਹਨਾਂ ਦੇ ਪਰਿਵਾਰ ‘ਤੇ ਹੋਏ ਹਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਮਾਨਯੋਗ ਹਾਈ ਕੋਰਟ ਵਲੋਂ ਥਾਣਾ ਭੋਗਪੁਰ ਨੂੰ ਜਾਰੀ ਕੀਤੇ ਪੱਤਰ ਨੂੰ ਮੰਨਣ ਦੀ ਬਜਾਏ ਦਬਾਅ ਪਾ ਕੇ ਉਹਨਾਂ ਤੋਂ ਲਿਖਵਾ ਲਿਆ ਕਿ ਵਿਆਹੇ ਜੋੜੇ ਨੂੰ ਸਕਿਓਰਿਟੀ ਦੀ ਲੋੜ ਨਹੀਂ ਹੈ।
ਇਸ ਮਾਮਲੇ ’ਤੇ ਜਦੋਂ ਏਐਸਆਈ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਸੇ ਵੀ ਤਰ੍ਹ: ਦੇ ਪੱਖਪਾਤ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਪਰਿਵਾਰਕ ਮੈਂਬਰਾਂ ਦੀਆਂ ਐਕਸ ਰੇਅ ਰਿਪੋਰਟਾਂ ਅਤੇ ਡਾਕਟਰਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜੇਕਰ ਰਿਪੋਰਟ ਵਿੱਚ ਹੋਰ ਧਾਰਾ ਜੋੜਨ ਲਈ ਕਿਹਾ ਗਿਆ ਤਾਂ ਐਫਆਈਆਾਰ ਵਿੱਚ ਹੋਰ ਧਾਰਾ ਜੋੜ ਦਿੱਤੀਆਂ ਜਾਣਗੀਆਂ। ਏਐਸਆਈ ਨੇ ਕਿਹਾ ਕਿ ਲਵ ਮੈਰਿਜ ਕਰਾਉਣ ਵਾਲੇ ਜੋੜੇ ਨੇ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਖੁਦ ਲਿਖ ਕੇ ਦਿੱਤਾ ਕਿ ਉਹ ਸੁਰੱਖਿਆ ਨਹੀਂ ਲੈਣਾ ਚਾਹੁੰਦੇ। ਸੰਦੀਪ ਕੌਰ ਦੇ ਮਾਮੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੀਰਜ ਬਾਂਸਲ ਦੇ ਘਰ ਹਮਲਾ ਨਹੀਂ ਕੀਤਾ ਅਤੇ ਉਹਨਾਂ ਨੇ ਪਿੰਡ ਦੇ ਸਰਪੰਚ ਨੂੰ ਕਿਹਾ ਸੀ ਕਿ ਉਹ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕਰਨਗੇ ਕੇਵਲ ਨੀਰਜ ਬਾਂਸਲ ਅਤੇ ਉਸਦੀ ਪਤਨੀ ਪਿੰਡ ਵਿੱਚ ਨਾ ਰਹਿਣ। ਜਦ ਪਿੰਡ ਮਾਧੋਪੁਰ ਦੇ ਸਰਪੰਚ ਲਖਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨੀਰਜ ਬਾਂਸਲ ਦੇ ਪਿਤਾ ਬਲਵੀਰ ਸਿੰਘ ਨੇ ਲਿਖ ਕੇ ਦਿੱਤਾ ਹੈ ਕਿ ਉਸ ਨੇ ਆਪਣੇ ਲੜਕੇ ਨੀਰਜ ਬਾਂਸਲ ਅਤੇ ਨੂੰਹ ਸੰਦੀਪ ਕੌਰ ਨੂੰ ਬੇਦਖਲ ਕੀਤਾ ਹੋਇਆ ਹੈ, ਉਹ ਦੋਹਾਂ ਨੂੰ ਆਪਣੇ ਘਰ ਨਹੀਂ ਆਉਣ ਦੇਵੇਗਾ। ਨੀਰਜ ਬਾਂਸਲ ਨੇ ਕਿਹਾ ਕਿ ਉਸ ਨੇ ਨਿਆਂ ਲੈਣ ਲਈ ਡੀਐਸਪੀ ਆਦਮਪੁਰ ਨੂੰ ਦੁਬਾਰਾ ਦਰਖਾਸਤ ਦਿੱਤੀ ਹੈ ਕਿ ਇਸ ਮਾਮਲੇ ਦੀ ਦੁਬਾਰਾ ਜਾਂਚ ਕਰਵਾਕੇ ਕੇ ਲੜਕੀ ਪਰਿਵਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

Advertisement

Advertisement
Tags :
ਕਰਵਾਉਣਜੋਡ਼ੇਧੱਕੇਸ਼ਾਹੀਪਿਆਰਪੁਲੀਸਵਾਲੇਵਿਆਹ