ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਂਸਲਰਾਂ ਨੇ ਮੀਟਿੰਗ ਦੌਰਾਨ ਪੁਲੀਸ ਵਿਰੁੱਧ ਕੱਢੀ ਭੜਾਸ

09:12 AM Nov 25, 2024 IST
ਪੁਲੀਸ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਕੌਂਸਲਰ ਤੇ ਚੇਅਰਮੈਨ ਨਰੇਸ਼ ਬਾਂਸਲ।

ਗੁਰਦੀਪ ਸਿੰਘ ਭੱਟੀ
ਟੋਹਾਣਾ, 24 ਨਵੰਬਰ
ਨਗਰ ਪ੍ਰੀਸ਼ਦ ਟੋਹਾਣਾ ਦੀਆਂ 10 ਮਹਿਲਾ ਕੌਂਸਲਰਾਂ ਵਿਰੁੱਧ ਅਸ਼ਲੀਲ ਪੋਸਟ ਫੇਸਬੁੱਕ ’ਤੇ ਪਾਉਣ ’ਤੇ ਨਗਰ ਪ੍ਰੀਸ਼ਦ ਦੀ ਉਪ ਚੇਅਰਪਰਸਨ ਨੀਰੂ ਸੈਣੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਹੋਣ ਤੋਂ 30 ਦਿਨਾਂ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ’ਤੇ ਅੱਜ ਨਗਰ ਪ੍ਰੀਸ਼ਦ ਅਹਾਤੇ ਵਿਚ ਪ੍ਰੀਸ਼ਦ ਚੇਅਰਮੈਨ ਨਰੇਸ਼ ਬਾਂਸਲ ਦੀ ਪ੍ਰਧਾਨਗੀ ਹੇਠ 10 ਮਹਿਲਾ ਕੌਂਸਲਰ ਸਣੇ ਕੁਲ 23 ਕੌਂਸਲਰਾਂ ਦੀ ਮੀਟਿੰਗ ਹੋਈ। ਇਸ ਵਿੱਚ ਮਹਿਲਾ ਕੌਂਸਲਰਾਂ ਨੇ ਪੁਲੀਸ ਵਿਰੁੱਧ ਰੱਜ ਕੇ ਭੜਾਸ ਕੱਢੀ। ਮਹਿਲਾ ਕੌਂਸਲਰਾਂ ਵਿਚ ਉਪ ਚੇਅਰਪਰਸਨ ਨੀਰੂ ਸੈਣੀ, ਸਵੀਟੀ ਭਾਟੀਆ, ਸੀਮਾ ਭਾਟੀਆ, ਪੁਸ਼ਪਾ ਗਰਗ, ਪੁਸ਼ਪਾ ਮਹਿਤਾ, ਪੂਜਾ ਮਾਥੁਰ, ਕਮਲੇਸ਼ ਰਾਣੀ ਤੋਂ ਇਲਾਵਾ ਸਤੀਸ਼ ਪੁਰੀ, ਕਾਲਾ ਪਹਿਲਵਾਨ, ਸੁਰੇਸ਼ ਸੇਠੀ, ਰੋਸ਼ਨ ਲਾਲ, ਰਕੇਸ਼ ਤੇ ਹੋਰ ਸਾਰੇ ਕੌਂਸਲਰ ਸ਼ਾਮਲ ਹੋਏ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਸਾਰੇ ਕੌਂਸਲਰ ਖ਼ਫ਼ਾ ਸਨ। ਕੌਂਸਲਰਾਂ ਦੀ ਮੀਟਿੰਗ ਵਿੱਚ ਅਗਲੇ ਸੰਘਰਸ਼ ਲਈ ਤਿਆਰੀ ਲਈ ਚੇਅਰਮੈਨ ਨਰੇਸ਼ ਬਾਂਸਲ ਤੇ ਉਪ ਚੇਅਰਮੈਨ ਨੀਰੂ ਸੈਣੀ ਨੇ ਸਾਂਝੇ ਤੌਰ ’ਤੇ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਨੀਰੂ ਸੈਣੀ ਨੇ ਕਿਹਾ ਕਿ ਸ਼ਹਿਰ ਵਿੱਚ ਮਹਿਲਾ ਕੌਸਲਰ ਵੀ ਸੁਰੱਖਿਅਤ ਨਹੀਂ ਹਨ। ਇਸ ਤਹਿਤ ਉਹ ਸ਼ਹਿਰ ਅਤੇ ਸਮਾਜ ਦੀਆਂ ਔਰਤਾਂ ਨੂੰ ਇਨਸਾਫ਼ ਕਿਵੇਂ ਮਿਲੇਗਾ। ਨੀਰੂ ਸੈਣੀ ਨੇ ਦੋਸ਼ ਲਾਇਆ ਕਿ ਮਹਿਲਾ ਕੌਂਸਲਰ ਐੱਸਪੀ ਆਸਥਾ ਮੋਦੀ ਨੂੰ ਮਿਲ ਕੇ ਮੰਗ ਪੱਤਰ ਦੇ ਚੁੱਕੀਆਂ ਹਨ ਪ੍ਰੰਤੂ ਤੀਹ ਦਿਨ ਗੁਜ਼ਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਤੇ ਉਨ੍ਹਾਂ ਵਿੱਚ ਨਿਰਾਸ਼ਾ ਹੈ। ਜ਼ਿਕਰਯੋਗ ਹੈ ਕਿ ਉਪ ਚੇਅਰਮੈਨ ਨੀਰੂ ਸੈਣੀ ਦੀ ਸ਼ਿਕਾਇਤ ’ਤੇ ਇਕ ਫੇਸਬੁੱਕ ਪੇਜ਼ ਟੋਹਾਣਾ-ਖਾਸ ਉੱਤੇ ਮਹਿਲਾ ਕੌਸਲਰਾਂ ਤੇ ਚੇਅਰਮੈਨ ਨਰੇਸ਼ ਬਾਂਸਲ ਨੂੰ ਲੈ ਕੇ ਇਤਰਾਜ਼ਯੋਗ ਪੋਸਟ ਪਾਏ ਜਾਣ ’ਤੇ ਸਿਟੀ ਥਾਣਾ ਪੁਲੀਸ ਨੇ ਕੇਸ ਦਰਜ ਕੀਤਾ ਸੀ ਪਰ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂਂ ਹੋ ਸਕੀ। ਕੌਸਲਰਾਂ ਦਾ ਕਹਿਣਾ ਹੈ ਕਿ ਪੁਲੀਸ ਕੇਵਲ ਜਾਂਚ ਦਾ ਬਹਾਨਾ ਬਣਾ ਕੇ ਪਾਸਾ ਵੱਟ ਰਹੀ ਹੈ। ਮਹਿਲਾ ਕੌਸਲਰਾਂ ਤੇ ਚੇਅਰਮੈਨ ਨਰੇਸ਼ ਬਾਂਸਲ ਦੀ ਸਾਂਝੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ 27 ਨਵੰਬਰ ਨੂੰ ਸਿਟੀ ਥਾਣੇ ਅਗੇ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਮਹਿਲਾ ਕੌਸਲਰਾਂ ਦੇ ਵਾਰਡ ਤੋਂ ਹੋਰ ਵੀ ਔਰਤਾਂ ਹਿੱਸਾ ਲੈਣਗੀਆਂ। ਚੇਅਰਮੈਨ ਨਰੇਸ਼ ਬਾਂਸਲ ਨੇ ਕਿਹਾ ਕਿ ਸਾਰੇ ਕੌਸਲਰ ਤੇ ਉ ਖੁਦ ਵੀ ਧਰਨੇ ਵਿੱਚ ਸ਼ਾਮਲ ਹੋਣਗੇ।

Advertisement

Advertisement