ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਜ਼ਿਲ੍ਹਿਆਂ ਨੂੰ ਜੋੜਦੀ ਸੜਕ ਦਾ ਨਿਰਮਾਣ ਜਲਦੀ ਮੁਕੰਮਲ ਹੋਣ ਦੀ ਆਸ

11:11 AM Jul 08, 2024 IST
ਮੁਕਤਸਰ-ਫਿਰੋਜ਼ਪੁਰ ਰੋਡ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਗੁਰਦਿਤ ਸਿੰਘ ਸੇਖੋਂ।

ਜਸਵੰਤ ਜੱਸ
ਫਰੀਦਕੋਟ, 7 ਜੁਲਾਈ
ਕਰੀਬ ਦੋ ਦਹਾਕਿਆਂ ਦੇ ਇੰਤਜ਼ਾਰ ਬਾਅਦ ਮੁਕਤਸਰ ਤੋਂ ਫਿਰੋਜ਼ਪੁਰ ਤੱਕ ਵਾਇਆ ਸਾਦਿਕ 62 ਕਿਲੋਮੀਟਰ ਲੰਬੀ ਬਣਨ ਵਾਲੀ ਸੜਕ ਇਸ ਮਹੀਨੇ ਮੁਕੰਮਲ ਹੋਣ ਦੀ ਆਸ ਹੈ। ਇਸ ਸੜਕ ਉੱਪਰ ਕਰੀਬ 900 ਕਰੋੜ ਰੁਪਏ ਖਰਚ ਆਉਣੇ ਹਨ। 33 ਫੁੱਟ ਚੌੜੀ ਇਸ ਸੜਕ ਦੀਆਂ ਪੁਲੀਆਂ ਲਗਪਗ ਮੁਕੰਮਲ ਹੋ ਗਈਆਂ ਹਨ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਸੜਕ ਦਾ ਮੁਆਇਨਾ ਕਰਨ ਤੋਂ ਬਾਅਦ ਦੱਸਿਆ ਕਿ ਇਸ ਮਹੀਨੇ 62 ਕਿਲੋਮੀਟਰ ਲੰਬੀ ਸੜਕ ਲੋਕ ਅਰਪਣ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੜਕ ਦੇ ਬਣਨ ਨਾਲ ਰਾਜਸਥਾਨ ਤੋਂ ਜੰਮੂ ਕਸ਼ਮੀਰ ਜਾਣ ਵਾਲੇ ਭਾਰੇ ਟਰੈਫਿਕ ਨੂੰ ਵੀ ਵੱਡੀ ਸਹੂਲਤ ਮਿਲੇਗੀ ਅਤੇ ਫਰੀਦਕੋਟ ਸ਼ਹਿਰ ਵਿੱਚੋਂ ਟਰੈਫਿਕ ਘਟੇਗਾ। ਇਸ ਸੜਕ ਉੱਪਰ ਮੁਕਤਸਰ, ਫਰੀਦਕੋਟ ਅਤੇ ਫਿਰੋਜ਼ਪੁਰ ਦੇ ਕਰੀਬ 90 ਪਿੰਡ ਲੱਗਦੇ ਹਨ। ਪੰਜਾਬ ਸਰਕਾਰ ਨੇ ਇਸ ਸੜਕ ਨੂੰ ਚੌੜੀ ਕਰਨ ਲਈ 30 ਪਿੰਡਾਂ ਤੋਂ ਜ਼ਮੀਨ ਹਾਸਲ ਕੀਤੀ ਹੈ। ਪਹਿਲਾਂ ਇਹ ਸੜਕ 20 ਫੁੱਟ ਚੌੜੀ ਸੀ ਜਿਸ ਨੂੰ ਹੁਣ ਵਧਾ ਕੇ 33 ਫੁੱਟ ਕਰ ਦਿੱਤਾ ਗਿਆ ਹੈ ਅਤੇ ਸਾਦਿਕ ਕਸਬੇ ਵਿੱਚ ਬਕਾਇਦਾ ਤੌਰ ’ਤੇ ਇਸ ਸੜਕ ਨੂੰ ਚਾਰ ਮਾਰਗੀ ਕੀਤਾ ਗਿਆ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੇ ਫੰਡਾ ਨਾਲ ਪਿਛਲੇ ਕਰੀਬ 16 ਮਹੀਨਿਆਂ ਤੋਂ ਇਸ ਸੜਕ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਜੋ ਹੁਣ ਇਸੇ ਮਹੀਨੇ ਮੁਕੰਮਲ ਹੋਣ ਦੀ ਆਸ ਹੈ।

Advertisement

Advertisement