For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਵਿੱਚ ਸੂਬਾ ਪੱਧਰੀ ਖੇਡਾਂ ਦੌਰਾਨ ਬਾਕਸਿੰਗ ਦੇ ਫਸਵੇਂ ਮੁਕਾਬਲੇ

11:59 AM Oct 27, 2024 IST
ਬਠਿੰਡਾ ਵਿੱਚ ਸੂਬਾ ਪੱਧਰੀ ਖੇਡਾਂ ਦੌਰਾਨ ਬਾਕਸਿੰਗ ਦੇ ਫਸਵੇਂ ਮੁਕਾਬਲੇ
ਸੂਬਾ ਪੱਧਰੀ ਬਾਕਸਿੰਗ ਦੇ ਇੱਕ ਮੁਕਾਬਲੇ ਦਾ ਦ੍ਰਿਸ਼।
Advertisement

ਮਨੋਜ ਸ਼ਰਮਾ
ਬਠਿੰਡਾ, 26 ਅਕਤੂਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ 68ਵੀਆਂ ਸੂਬਾ ਪੱਧਰੀ ਖੇਡਾਂ ਦੌਰਾਨ ਬਾਕਸਿੰਗ ਵਿੱਚ ਦੂਸਰੇ ਦਿਨ ਦਿਲਚਸਪ ਮੁਕਾਬਲੇ ਖੇਡੇ ਗਏ। ਅੱਜ ਹੋਏ ਸੈਮੀ-ਫਾਈਨਲ ਮੁਕਾਬਲਿਆਂ ਸਬੰਧੀ ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ- 19 ਵਰਗ ਤਹਿਤ ਲੜਕਿਆਂ ਦੇ 46 ਕਿਲੋ ਭਾਰ ਵਰਗ ਵਿੱਚ ਨਿਰਮਲ ਸਿੰਘ ਜਲੰਧਰ ਵਿੰਗ ਨੇ ਸ਼ਮੀਰ ਪਟਿਆਲਾ ਵਿੰਗ, ਵਿਸ਼ਵ ਨੇ ਅਦਿੱਤਿਆ ਅੰਮ੍ਰਿਤਸਰ, 46 ਤੋਂ 49 ਕਿਲੋ ਭਾਰ ਵਰਗ ਵਿੱਚ ਪਰਨਵ ਲੁਧਿਆਣਾ ਨੇ ਜਤਿਨ ਅੰਮ੍ਰਿਤਸਰ, ਗਨੇਸ਼ ਜਲੰਧਰ ਨੇ ਕਨਵਰ ਪਟਿਆਲਾ, 49 ਤੋਂ 52 ਕਿਲੋ ਵਿੱਚ ਦਿਲਸ਼ਾਦ ਮਲੇਰਕੋਟਲਾ ਨੇ ਪੰਜਨ ਸੰਗਰੂਰ, ਬੰਟੀ ਜਲੰਧਰ ਵਿੰਗ ਨੇ ਤਨਿਸ਼ ਲੁਧਿਆਣਾ ਨੂੰ ਹਰਾਇਆ। ਇਸੇ ਤਰ੍ਹਾਂ ਭਾਰਗ ਵਰਗ 52 ਤੋਂ 56 ਕਿਲੋ ਵਿੱਚ ਸੰਦੀਪ ਅੰਮ੍ਰਿਤਸਰ ਨੇ ਭਵਜੀਤ ਬਠਿੰਡਾ, 56 ਤੋਂ 60 ਕਿਲੋ ਭਾਰ ਵਰਗ ਵਿੱਚ ਤੇਜਿੰਦਰ ਮਸਤੂਆਣਾ ਨੇ ਦਿਵੇਸ਼, ਅਨੁਪਮ ਲੁਧਿਆਣਾ ਨੇ ਗੁਰਤੇਜ ਮਾਨਸਾ, 60 ਤੋਂ 64 ਕਿਲੋ ਭਾਰਗ ਵਰਗ ਵਿੱਚ ਅਲਫ਼ਾਜ਼ ਮਲੇਰਕੋਟਲਾ ਨੇ ਇਜਦਾਇਲ ਹੁਸ਼ਿਆਰਪੁਰ, ਕੁਨਾਲ ਮੋਹਾਲੀ ਨੇ ਨਿਖਿਲ ਪਟਿਆਲਾ, 64 ਤੋਂ 69 ਕਿਲੋ ਭਾਰ ਵਰਗ ਵਿੱਚ ਏਕਲਵਿਆ ਪਟਿਆਲਾ ਨੇ ਮਨਜੋਤ ਪਟਿਆਲਾ ਨੂੰ ਹਰਾਇਆ। ਇਸੇ ਤਰ੍ਹਾਂ ਅਰਨਵ ਪਟਿਆਲਾ ਨੇ ਗੁਰਪ੍ਰੀਤ ਮਲੇਰਕੋਟਲਾ, 69 ਤੋਂ 75 ਕਿਲੋ ਤੱਕ ਭਾਰ ਵਰਗ ਵਿੱਚ ਅਨਮੋਲ ਫਾਜ਼ਿਲਕਾ ਨੇ ਦਿਲਪ੍ਰਸ ਬਠਿੰਡਾ, ਸ਼ੁਭਦੀਪ ਸਿੰਘ ਮਸਤੂਆਣਾ ਨੇ ਗੁਰਸਾਹਿਬ ਸਿੰਘ ਲੁਧਿਆਣਾ, 75 ਤੋਂ 81 ਕਿਲੋ ਵਿੱਚ ਵੰਸ਼ ਅੰਮ੍ਰਿਤਸਰ ਨੇ ਪੰਕਜ ਜਲੰਧਰ ਵਿੰਗ, ਉਦੈਵੀਰ ਪਟਿਆਲਾ ਨੇ ਅਮਨਪ੍ਰੀਤ ਲੁਧਿਆਣਾ, 81 ਤੋਂ 91 ਕਿਲੋ ਭਾਰ ਵਰਗ ਵਿੱਚ ਬਲਵਿੰਦਰ ਬਰਨਾਲਾ ਨੇ ਗੁਰਕਮਲ ਅੰਮ੍ਰਿਤਸਰ, ਦਮਨਪ੍ਰੀਤ ਸੰਗਰੂਰ ਨੇ ਸਤਵਿੰਦਰ ਬਠਿੰਡਾ, 91 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਅਰਸ਼ਦੀਪ ਸਿੰਘ ਪਟਿਆਲਾ ਵਿੰਗ ਨੇ ਤਰੁਣ ਅੰਮ੍ਰਿਤਸਰ ਤੇ ਹਾਰਦਿਕ ਹੁਸ਼ਿਆਰਪੁਰ ਨੇ ਗੁਰਪ੍ਰੀਤ ਸੰਗਰੂਰ ਨੂੰ ਹਰਾਇਆ। ਇਸ ਮੌਕੇ ਮੁਹੰਮਦ ਹਬੀਬ, ਆਰੀਅੰਤ, ਦੀਪਕ ਕੁਮਾਰ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਜਤਿੰਦਰ ਸਿੰਘ (ਸਾਰੇ ਬਾਕਸਿੰਗ ਕੋਚ) ਤੇ ਕਨਵੀਨਰ ਗੁਰਸ਼ਰਨ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement