For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਕਲੋਨੀ ਵਿੱਚ ਕੀਤੀ ਜਾ ਰਹੀ ਉਸਾਰੀ ਨੂੰ ਢਾਹਿਆ

07:50 AM Jul 19, 2024 IST
ਨਾਜਾਇਜ਼ ਕਲੋਨੀ ਵਿੱਚ ਕੀਤੀ ਜਾ ਰਹੀ ਉਸਾਰੀ ਨੂੰ ਢਾਹਿਆ
ਪਿੰਡ ਜੰਦੇੜੀ ’ਚ ਬਣ ਰਹੀ ਨਾਜਾਇਜ਼ ਕਲੋਨੀ ਦੀਆਂ ਸੜਕਾਂ ਨਸ਼ਟ ਕਰਦੇ ਹੋਏ ਅਧਿਕਾਰੀ ਅਤੇ ਮੁਲਾਜ਼ਮ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 18 ਜੁਲਾਈ
ਡੀਸੀ ਦੇ ਹੁਕਮਾਂ ਮੁਤਾਬਕ ਜ਼ਿਲ੍ਹਾ ਟਾਊਨ ਪਲਾਨਰ ਦੀ ਟੀਮ ਨੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਾਹਬਾਦ ਸਬ ਡਿਵੀਜ਼ਨ ਦੇ ਪਿੰਡ ਜੰਦੇੜੀ ਦੇ ਰੈਵੇਨਿਊ ਅਸਟੇਟ ਵਿਚ ਸਥਿਤ ਨਾਜਾਇਜ਼ ਕਲੋਨੀ ਨੂੰ ਢਾਹ ਦਿੱਤਾ। ਜ਼ਿਲ੍ਹਾ ਟਾਊਨ ਪਲਾਨਿੰਗ ਅਧਿਕਾਰੀ ਅਸ਼ੋਕ ਗਰਗ ਨੇ ਦੱਸਿਆ ਕਿ ਮਾਲ ਅਸਟੇਟ ਪਿੰਡ ਜੰਦੇੜੀ ਵਿਚ ਨਰਕਾਤਾਰੀ ਰੋਡ ’ਤੇ ਸਥਿਤ ਨਾਜਾਇਜ਼ ਕਲੋਨੀ ਵਿਚ ਡੀਸੀ ਦੇ ਹੁਕਮਾਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਭੰਨ ਤੋੜ ਦੀ ਕਾਰਵਾਈ ਕੀਤੀ ਹੈ। ਡੀਟੀਪੀ ਅਸ਼ੋਕ ਗਰਗ ਨੇ ਦੱਸਿਆ ਕਿ ਡੀਸੀ ਦੇ ਹੁਕਮਾਂ ’ਤੇ ਬੀਏਓ ਸ਼ਾਹਬਾਦ ਓਮ ਪ੍ਰਕਾਸ਼ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਸੀ। ਡਿਊਟੀ ਮੈਜਿਸਟਰੇਟ ਦੀ ਅਗਵਾਈ ਵਿਚ ਪੁਲੀਸ ਫੋਰਸ ਤੇ ਡੀਟੀਪੀ ਦੀ ਟੀਮ ਨੇ ਪਿੰਡ ਜੰਦੇਡੀ ਵਿਚ ਨਰਕਾਤਾਰੀ ਰੋਡ ਤੇ ਸਥਿਤ 1.5 ਏਕੜ ਵਿੱਚ ਬਣ ਰਹੀ ਨਾਜਾਇਜ਼ ਕਲੋਨੀ ਵਿੱਚ ਕੱਚੀਆਂ ਸੜਕਾਂ, ਪਾਣੀ ਦੀਆਂ ਪਾਈਪ ਲਾਈਨਾਂ, ਸੀਵਰੇਜ, ਸਾਈਨ ਬੋਰਡ ਆਦਿ ਨਿਰਮਾਣ ਨੂੰ ਪੀਲੇ ਪੰਜੇ ਨਾਲ ਤੋੜਿਆ ਗਿਆ। ਡੀਟੀਪੀ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਮਿਲਣ ’ਤੇ ਨੋਟਿਸ ਜਾਰੀ ਕੀਤਾ ਸੀ। ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਵੱਲੋਂ ਕਲੋਨੀ ਵਿੱਚ ਕੀਤੇ ਜਾ ਰਹੇ ਨਿਰਮਾਣ ਨੂੰ ਨਾ ਰੋਕਿਆ ਗਿਆ ਤੇ ਨਾ ਹੀ ਵਿਭਾਗ ਤੋਂ ਮੰਨਜ਼ੂਰੀ ਲਈ। ਇਸ ਤਹਿਤ ਇਹ ਕਾਰਵਾਈ ਕੀਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×