ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਹਿਸੀਲ ਦਫ਼ਤਰ ’ਚ ਪਖਾਨਿਆਂ ਦੀ ਹਾਲਤ ਖਸਤਾ

09:00 AM Feb 14, 2024 IST
ਫਗਵਾੜਾ ਤਹਿਸੀਲ ਕੰਪਲੈਕਸ ਦੇ ਪਖਾਨਿਆਂ ਦੀ ਹਾਲਤ ਦਿਖਾਉਂਦੇ ਹੋਏ ਸਾਬਕਾ ਮੇਅਰ ਅਰੁਨ ਖੋਸਲਾ।

ਜਸਬੀਰ ਸਿੰਘ ਚਾਨਾ
ਫਗਵਾੜਾ, 13 ਫਰਵਰੀ
ਇਥੋਂ ਦੇ ਤਹਿਸੀਲ ਕੰਪਲੈਕਸ ’ਚ ਬਣੇ ਹੋਏ ਬਾਥਰੂਮਾਂ ਦਾ ਬੁਰਾ ਹਾਲ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਹਿਸੀਲ ਕੰਪਲੈਂਕਸ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਪਣੇ ਪਿੰਡ ਤੇ ਸ਼ਹਿਰੀ ਖੇਤਰ ’ਚੋਂ ਕੰਮ ਕਰਵਾਉਣ ਲਈ ਆਉਂਦੇ ਹਨ ਪਰ ਲੋਕਾਂ ਨੂੰ ਬਾਥਰੂਮ ਜਾਣਾ ਮੁਸ਼ਕਿਲ ਹੋਇਆ ਪਿਆ ਹੈ। ਨਗਰ ਨਿਗਮ ਦੇ ਸਾਬਕਾ ਮੇਅਰ ਅਰੁਨ ਖੋਸਲਾ, ਤਹਿਸੀਲ ਕੰਪਲੈਕਸ ’ਚ ਮੌਕੇ ’ਤੇ ਮੌਜੂਦ ਬਲਬੀਰ ਰਾਮ ਵਾਸੀ ਕੋਟਰਾਣੀ, ਭਜਨ ਸਿੰਘ ਪੰਡਵਾਂ, ਆਸ਼ਾ ਰਾਣੀ ਚਚਰਾੜੀ ਆਦਿ ਨੇ ਕਿਹਾ ਕਿ ਸਰਕਾਰ ਬਾਕੀ ਕੰਮਾਂ ਦੇ ਨਾਲ ਨਾਲ ਪਖਾਨਿਆਂ ਦਾ ਵੀ ਪਹਿਲ ਦੇ ਆਧਾਰ ’ਤੇ ਹੱਲ ਕਰੇ। ਪਤਾ ਲੱਗਾ ਹੈ ਕਿ ਇਸ ਸਬੰਧ ’ਚ ਕੋਈ ਵੀ ਸਫ਼ਾਈ ਕਰਮਚਾਰੀ ਤਾਇਨਾਤ ਨਹੀਂ ਹੈ ਜਿਸ ਕਾਰਨ ਪਖਾਨਿਆਂ ਦੀ ਕੋਈ ਸੰਭਾਲ ਨਹੀਂ ਹੁੰਦੀ। ਦੂਸਰੇ ਪਾਸੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਕਿਹਾ ਕਿ ਤਹਿਸੀਲ ਦੀ ਨਵੀਂ ਬਿਲਡਿੰਗ ਲਈ ਫ਼ੰਡ ਮਨਜ਼ੂਰ ਹੋਏ ਹਨ ਪਰ ਬਿਲਡਿੰਗ ਸ਼ੁਰੂ ਨਾ ਹੋਣ ਕਰਕੇ ਅਜਿਹੀ ਸਮੱਸਿਆ ਆਈ ਹੈ।

Advertisement

Advertisement
Advertisement