ਕਮੇਟੀ ਨੂੰ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਤੋਂ ‘ਧਮਕੀ ਕਲਚਰ’ ਦੀਆਂ ਸ਼ਿਕਾਇਤਾਂ ਮਿਲੀਆਂ
09:25 PM Oct 03, 2024 IST
Advertisement
ਕੋਲਕਾਤਾ, 3 ਅਕਤੂਬਰ
Advertisement
ਪੱਛਮੀ ਬੰਗਾਲ ਦੇ ਸਿਹਤ ਵਿਭਾਗ ਨੂੰ ਆਰ.ਜੀ. ਕਰ ਹਸਪਤਾਲ ’ਚ ਵਾਪਰੀ ਕਥਿਤ ਜਬਰ-ਜਨਾਹ ਤੇ ਹੱਤਿਆ ਦੀ ਘਟਨਾ ਮਗਰੋਂ ਵੱਖ-ਵੱਖ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ‘ਧਮਕੀ ਸੱਭਿਆਚਾਰ’ ਪ੍ਰਚੱਲਿਤ ਹੋਣ ਅਤੇ ਪ੍ਰੀਖਿਆ ਪ੍ਰਣਾਲੀ ’ਚ ਬੇਨੇਮੀਆਂ ਬਾਰੇ ਵਿਦਿਆਰਥੀਆਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਸਾਰੀਆਂ ਸ਼ਿਕਾਇਤਾਂ ਸੂਬਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਕੋਲ ਭੇਜ ਦਿੱਤੀਆਂ ਗਈਆਂ ਹਨ। ਸਰਕਾਰ ਨੇ ਇਹ ਕਮੇਟੀ ਜੂਨੀਅਰ ਡਾਕਟਰਾਂ ਅੰਦੋਲਨ ਮਗਰੋਂ ਮੰਗਲਵਾਰ ਸ਼ਾਮ ਨੂੰ ਕਾਇਮ ਕੀਤੀ ਸੀ। ਸਿਹਤ ਵਿਭਾਗ ਦੇ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਹਾਲਾਂਕਿ ਸਾਡੇ ਕੋਲ ਸ਼ਿਕਾਇਤਾਂ ਦੇ ਸਟੀਕ ਅੰਕੜੇ ਨਹੀਂ ਹਨ ਪਰ ਇਹ ਸ਼ਿਕਾਇਤਾਂ ਨਿਵਾਰਨ ਕਮੇਟੀ ਕੋਲ ਭੇਜ ਦਿੱਤੀਆਂ ਗਈਆਂ। ਇਹ ਹੋਰ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਚਲਾਏ ਜਾਂਦੇ ਕੁੱਲ 25 ਵਿੱਚੋਂ ਛੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ’ਚੋਂ ਸ਼ਿਕਾਇਤਾਂ ਮਿਲੀਆਂ ਹਨ। -ਪੀਟੀਆਈ
Advertisement
Advertisement