ਸਾਂਝੇ ਸਿਵਲ ਕੋਡ ਦਾ ਖਰਡ਼ਾ ਛੇਤੀ ਦਾਖ਼ਲ ਕਰੇਗੀ ਮਾਹਿਰਾਂ ਦੀ ਕਮੇਟੀ: ਧਾਮੀ
08:14 PM Jul 02, 2023 IST
ਨਵੀਂ ਦਿੱਲੀ, 2 ਜੁਲਾਈ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਸਾਂਝੇ ਸਿਵਲ ਕੋਡ (ਯੂਸੀਸੀ) ਨੂੰ ਜਾਂਚ ਰਹੀ ਮਾਹਿਰਾਂ ਦੀ ਕਮੇਟੀ ਜਲਦੀ ਇਸ ਵਿਸ਼ੇ ਉਤੇ ਖਰਡ਼ਾ ਦਸਤਾਵੇਜ਼ ਦਾਖ਼ਲ ਕਰੇਗੀ। ਮੁੱਖ ਮੰਤਰੀ ਨੇ ਟਵੀਟ ਕੀਤਾ, ‘ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ, 30 ਜੂਨ ਨੂੰ, ਸਾਂਝੇ ਸਿਵਲ ਕੋਡ ਦਾ ਖਰਡ਼ਾ ਤਿਆਰ ਕਰ ਰਹੀ ਕਮੇਟੀ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਜਲਦੀ ਯੂਸੀਸੀ ਨੂੰ ਉੱਤਰਾਖੰਡ ਵਿਚ ਲਾਗੂ ਕਰ ਦਿੱਤਾ ਜਾਵੇਗਾ।’ ਜ਼ਿਕਰਯੋਗ ਹੈ ਕਿ ਯੂਸੀਸੀ ਵਿਚ ਪੂਰੇ ਭਾਰਤ ਲਈ ਇਕ ਕਾਨੂੰਨ ਰੱਖਣ ਦੀ ਤਜਵੀਜ਼ ਹੈ, ਜੋ ਕਿ ਵਿਆਹ, ਤਲਾਕ, ਜਾਇਦਾਦ ਤੇ ਗੋਦ ਲੈਣ ਦੇ ਮਾਮਲਿਆਂ ਵਿਚ ਸਾਰੇ ਧਰਮਾਂ ਉਤੇ ਲਾਗੂ ਹੋਵੇਗਾ। -ਪੀਟੀਆਈ
Advertisement
Advertisement