ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹਿਰ ਦੀਆਂ ਖਸਤਾਹਾਲ ਸੜਕਾਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ

08:46 AM Jul 28, 2020 IST

ਬਲਜੀਤ ਸਿੰਘ

Advertisement

ਸਰਦੂਲਗੜ੍ਹ, 27 ਜੁਲਾਈ

ਸ਼ਹਿਰ ਸਰਦੂਲਗੜ੍ਹ ਅਤੇ ਨੇੜਲੇ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੀਆਂ ਬਹੁਤੀਆਂ ਲਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਉਹ ਆਏ ਦਨਿ ਕਿਸੇ ਨਾ ਕਿਸੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਪਿਛਲੇ ਦਨਿੀਂ ਪਏ ਮੀਂਹ ਕਾਰਨ ਕਈ ਸੜਕਾਂ ’ਤੇ ਡੂੰਘੇ ਟੋਏ ਪੈ ਗਏ ਹਨ। ਬਿਜਲੀ ਬੋਰਡ ਦਫ਼ਤਰ ਦੇ ਪਿੱਛਿਓਂ ਲੰਘਦੀ ਲਿੰਕ ਸੜਕ, ਜੋ ਖੈਰਾ ਕੈਂਚੀਆਂ ਨੂੰ ਮਿਲਾਉਂਦੀ ਹੈ, ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਕਾਫੀ ਖਸਤਾ ਹਾਲਤ ਹੈ। ਇਸੇ ਤਰ੍ਹਾਂ ਹੀ ਟਿੱਬੀ ਹਰੀ ਸਿੰਘ ਤੋਂ ਮੀਰਪੁਰ ਖੁਰਦ, ਮੀਰਪੁਰ ਕਲਾਂ, ਰਣਜੀਤਗੜ੍ਹ ਬਾਂਦਰਾਂ ਤੋਂ ਭਗਵਾਨਪਰਾ ਹੀਗਣਾਂ ਨੂੰ ਜਾਣ ਵਾਲੀ ਸੜਕ ਦੀ ਹਾਲਤ ਵੀ ਬਹੁਤ ਜ਼ਿਆਦਾ ਖਸਤਾ ਹੈ। ਵਾਹਨ ਚਾਲਕਾਂ ਅਤੇ ਆਮ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ। 

Advertisement

Advertisement
Tags :
ਸ਼ਹਿਰਸੱਦਾਸੜਕਾਂਹਾਦਸਿਆਂਖਸਤਾਹਾਲਦੀਆਂਰਹੀਆਂ