ਚਿੱਪ ਵਾਲੇ ਮੀਟਰ ਪੁੱਟ ਕੇ ਵਿਭਾਗ ਹਵਾਲੇ ਕੀਤੇ
09:39 AM Aug 09, 2023 IST
ਪੱਤਰ ਪ੍ਰੇਰਕ
ਫਿਲੌਰ, 8 ਅਗਸਤ
ਅੱਜ ਨੂਰਮਹਿਲ ਦੇ ਪਾਵਰਕੌਮ ਦਫ਼ਤਰ ਅੱਗੇ ਮਜ਼ਦੂਰਾਂ, ਕਿਸਾਨਾਂ ਨੇ ਰੋਹ ਭਰਪੂਰ ਧਰਨਾ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਕੁਝ ਇੱਕ ਪਿੰਡਾਂ ਵਿੱਚ ਪਾਵਰਕੌਮ ਦੇ ਮੁਲਾਜ਼ਮ ਇੱਕ ਕਥਿਤ ਸਾਜ਼ਿਸ਼ ਦੇ ਚਲਦਿਆਂ ਚਿੱਪ ਵਾਲੇ ਮੀਟਰ ਬਕਸਿਆਂ ਵਿੱਚ ਲਗਾ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਚਿੱਪ ਵਾਲੇ ਮੀਟਰ ਪੁੱਟ ਕੇ, ਧਰਨਾ ਪ੍ਰਦਰਸ਼ਨ ਰਾਹੀਂ ਪੁੱਟੇ ਹੋਏ ਮੀਟਰ ਬਿਜਲੀ ਦਫਤਰ ਦੇ ਐਸਡੀਓ ਨੂੰ ਪੁਲੀਸ ਦੀ ਹਾਜ਼ਰੀ ਵਿੱਚ ਜਮ੍ਹਾਂ ਕਰਵਾ ਦਿੱਤੇ।
ਆਗੂਆਂ ਨੇ ਕਿਹਾ ਕਿ ਸਰਕਾਰ ਬਿਜਲੀ ਦੇ ਬਿਲ ਦੁਬਾਰਾ ਲਾਉਣਾ ਚਾਹੁੰਦੀ ਹੈ, ਜਿਸ ਤਹਿਤ ਅਜਿਹੇ ਮੀਟਰ ਲਗਾਏ ਜਾ ਰਹੇ ਹਨ ਅਤੇ ਚਿੱਪ ਵਾਲੇ ਮੀਟਰਾਂ ਲਈ ਕਾਰਡ ਪੁਆ ਕੇ ਐਡਵਾਸ ਬਿੱਲ ਦੇਣੇ ਪੈਣਗੇ ਜੋ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਦੇ ਧਰਨੇ ਦੀ ਅਗਵਾਈ ਕੀਤੀ।
Advertisement
Advertisement