ਵਿਸ਼ਵਕਰਮਾ ਮੰਦਰ ’ਚ ਟੈਸਟਾਂ ਲਈ ਮਸ਼ੀਨਾਂ ਸਥਾਪਤ
06:11 AM Jan 10, 2025 IST
Advertisement
ਪੱਤਰ ਪ੍ਰੇਰਕ
ਫਗਵਾੜਾ, 9 ਜਨਵਰੀ
ਇੱਥੋਂ ਦੇ ਵਿਸ਼ਵਕਰਮਾ ਮੰਦਰ ’ਚ ਸਥਿਤ ਵਿਸ਼ਵਕਰਮਾ ਚੈਰੀਟੇਬਲ ਟਰੱਸਟ ਨੇ ਮਰੀਜ਼ਾਂ ਦੇ ਲੈਬਾਰਟਰੀ ਟੈਸਟਾਂ ਲਈ ਦੋ ਮਸ਼ੀਨਾ ਲਗਾ ਦਿੱਤੀਆਂ ਹਨ ਜਿਸ ਦਾ ਉਦਘਾਟਨ ਅੱਜ ਕਮੇਟੀ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਕੀਤਾ।
ਧੀਮਾਨ ਨੇ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਹੂਲਤਾ ਦੇਣ ਲਈ ਚੈਰੀਟੇਬਲ ਟਰੱਸਟ ਲੋਕਾਂ ਦੇ ਸਹਿਯੋਗ ਨਾਲ ਵੱਡੇ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਟੈਸਟ ਬਾਜ਼ਾਰੀ ਕੀਮਤ ਤੋਂ 50 ਫ਼ੀਸਦੀ ਘੱਟ ਰੇਟਾ ਤੇ ਹੋਣਗੇ। ਉਨ੍ਹਾਂ ਦੱਸਿਆ ਕਿ 16 ਫਰਵਰੀ ਤੋਂ ਤਿੰਨ ਡਾਇਲਸਿਸ ਮਸ਼ੀਨਾਂ ਵੀ ਸ਼ੁਰੂ ਹੋ ਜਾਣਗੀਆਂ।
Advertisement
Advertisement
Advertisement