ਹਰਸੀਰਤ ਜੂਨੀਅਰ ਮਿਸ ਇੰਡੀਆ ਬਣੀ
06:10 AM Jan 10, 2025 IST
Advertisement
ਪੱਤਰ ਪ੍ਰੇਰਕ
ਜਲੰਧਰ, 9 ਜਨਵਰੀ
ਇੱਥੋਂ ਦੀ ਤੀਜੀ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਨੂੰ ਜੂਨੀਅਰ ਮਿਸ ਇੰਡੀਆ ਚੁਣਿਆ ਗਿਆ ਹੈ। ਇਸ ਮੁਕਾਬਲੇ ਵਿੱਚ 8 ਤੋਂ 10 ਸਾਲ ਦੇ ਬੱਚਿਆਂ ਨੇ ਭਾਗ ਲਿਆ। ਹਰਸੀਰਤ ਕੌਰ ਜੇਤੂ ਰਹੀ ਅਤੇ ਜੂਨੀਅਰ ਮਿਸ ਇੰਡੀਆ ਦਾ ਖਿਤਾਬ ਜਿੱਤਿਆ। ਹਰਸੀਰਤ ਕੌਰ ਸ਼ਹਿਰ ਦੇ ਪੀਏਪੀ ਡੀਏਵੀ ਪਬਲਿਕ ਸਕੂਲ ਵਿੱਚ ਪੜ੍ਹਦੀ ਹੈ। ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਗੁਜਰਾਤ ਦੀ ਪ੍ਰਿਅੰਸ਼ਾ ਚਹਾਂਡੇ ਦੂਜੇ ਸਥਾਨ ’ਤੇ ਰਹੀ, ਜਦਕਿ ਸੁੰਦਰਗੜ੍ਹ ਦੀ ਸਨਮ ਕਰਾਲੀ ਤੀਜੇ ਸਥਾਨ ’ਤੇ ਰਹੀ। ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ ਲਗਭਗ 120 ਬੱਚਿਆਂ ਨੇ ਹਿੱਸਾ ਲਿਆ। ਬੱਚੀ ਦੇ ਪਿਤਾ ਗੁਰ ਇਕਬਾਲ ਸਿੰਘ ਅਤੇ ਮਾਂ ਨੀਲੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮਾਡਲ ਦੇ ਨਾਲ-ਨਾਲ ਡਾਕਟਰ ਬਣਨਾ ਚਾਹੁੰਦੀ ਹੈ। ਧੀ ਕਦੇ ਹਾਰ ਨਹੀਂ ਮੰਨਦੀ ਜਿਸ ਦੇ ਨਤੀਜੇ ਵਜੋਂ ਅੱਜ ਉਸ ਨੂੰ ਇਹ ਐਵਾਰਡ ਮਿਲਿਆ ਹੈ।
Advertisement
Advertisement
Advertisement