For the best experience, open
https://m.punjabitribuneonline.com
on your mobile browser.
Advertisement

ਭਾਰਤ ਦੇ ਸੌਰ ਇਨਕਲਾਬ ਦਾ ਅਧਿਆਏ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ: ਮੋਦੀ

08:02 AM Sep 17, 2024 IST
ਭਾਰਤ ਦੇ ਸੌਰ ਇਨਕਲਾਬ ਦਾ ਅਧਿਆਏ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਤ ਅਹਿਮਦਾਬਾਦ ਵਿਚ ਮੈਟਰੋ ਰੇਲ ਪ੍ਰਾਜੈਕਟ ਦੇ ਫੇਜ਼ 2 ਦਾ ਉਦਘਾਟਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਗਾਂਧੀਨਗਰ, 16 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਵੰਨ-ਸੁਵੰਨਤਾ, ਕੱਦ ਬੁੱਤ, ਸਮਰੱਥਾ, ਸੰਭਾਵਨਾ ਦੇ ਨਾਲ ਕਾਰਗੁਜ਼ਾਰੀ ਪੱਖੋਂ ਨਿਵੇਕਲਾ ਹੈ ਤੇ ਕੁੱਲ ਆਲਮ ਦਾ ਮੰਨਣਾ ਹੈ ਕਿ 21ਵੀਂ ਸਦੀ ਵਿਚ ਭਾਰਤ ਸਰਵੋਤਮ ਦਾਅ ਹੈ। ਗਾਂਧੀਨਗਰ ਵਿਚ ਚੌਥੇ ਗਲੋਬਲ ਰੈਨਿਊਏਬਲ ਐਨਰਜੀ ਇਨਵੈਸਟਰਜ਼ ਮੀਟ ਤੇ ਐਕਸਪੋ (ਰੀ-ਇਨਵੈਸਟ 2024) ਵਿਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ 21ਵੀਂ ਸਦੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਭਾਰਤ ਦੇ ਸੌਰ ਊਰਜਾ ਇਨਕਲਾਬ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਵਿਚ ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਹਰੇਕ ਸੈਕਟਰ ਤੇ ਪੱਖ ਨੂੰ ਮੁਖਾਤਬ ਹੋਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਅਗਲੇ 1000 ਸਾਲਾਂ ਦੇ ਵਿਕਾਸ ਲਈ ਨੀਂਹ ਤਿਆਰ ਕਰ ਰਿਹਾ ਹੈ ਤੇ ਸਾਰਾ ਧਿਆਨ ਨਾ ਸਿਰਫ਼ ਸਿਖਰ ’ਤੇ ਰਹਿਣ ਵੱਲ ਬਲਕਿ ਇਸ ਦਰਜਾਬੰਦੀ ਨੂੰ ਬਰਕਰਾਰ ਰੱਖਣ ’ਤੇ ਵੀ ਹੈ। ਪਹਿਲੇ 100 ਦਿਨਾਂ ਵਿਚ ਤੁਸੀਂ ਸਾਡੀਆਂ ਤਰਜੀਹਾਂ, ਰਫ਼ਤਾਰ ਤੇ ਪੱਧਰ ਨੂੰ ਦੇਖ ਸਕਦੇ ਹੋ।’’ ਉਨ੍ਹਾਂ ਕਿਹਾ ਕਿ ਭਾਰਤ 2047 ਤੱਕ ਵਿਕਸਤ ਮੁਲਕ ਬਣਨ ਲਈ ਆਪਣੀਆਂ ਊਰਜਾ ਲੋੜਾਂ ਨੂੰ ਜਾਣਦਾ ਹੈ ਅਤੇ ਕਿਉਂ ਜੋ ਭਾਰਤ ਕੋਲ ਆਪਣੇ ਤੇਲ ਤੇ ਗੈਸ ਦੇ ਵਸੀਲੇ ਨਹੀਂ ਹਨ ਤੇ ਨਾ ਹੀ ਊਰਜਾ ’ਤੇ ਨਿਰਭਰ ਹੈ, ਲਿਹਾਜ਼ਾ ਇਸ ਨੇ ਸੌਰ, ਹਵਾ, ਪ੍ਰਮਾਣੂ ਤੇ ਪਣਬਿਜਲੀ ਊਰਜਾ ਦੀ ਤਾਕਤ ਦੇ ਸਿਰ ’ਤੇ ਆਪਣਾ ਭਵਿੱਖ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਗ੍ਰੀਨ ਊਰਜ ਸੈਕਟਰ ਵਿਚ ਕਈ ਵੱਡੇ ਫੈਸਲੇ ਲਏ ਹਨ। ਭਾਰਤ ਦੇ 140 ਕਰੋੜ ਲੋਕ ਦੇਸ਼ ਨੂੰ ਸਿਖਰਲੇ ਤਿੰਨ ਅਰਥਚਾਰਿਆਂ ਵਿਚ ਸ਼ਾਮਲ ਕਰਨ ਦੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਜੀ20 ਮੁਲਕਾਂ ਵਿਚੋਂ ਪਹਿਲਾ ਦੇਸ਼ ਹੈ ਜਿਸ ਨੇ ਨੌਂ ਸਾਲ ਪਹਿਲਾਂ ਪੈਰਿਸ ਵਿਚ ਵਾਤਾਵਰਨ ਨੂੰ ਲੈ ਕੇ ਤੈਅ ਕੀਤੀਆਂ ਵਚਨਬੱਧਤਾਵਾਂ ਨੂੰ ਮਿੱਥੀ ਮਿਆਦ ਨਾਲੋਂ ਪਹਿਲਾਂ ਪੂਰਾ ਕੀਤਾ ਹੈ। -ਪੀਟੀਆਈ

Advertisement

ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਭੁੱਜ-ਅਹਿਮਦਾਬਾਦ ਵੰਦੇ ਮੈਟਰੋ ਦਾ ਨਾਮ ਬਦਲਿਆ

ਭੁੱਜ (ਗੁਜਰਾਤ):

Advertisement

ਰੇਲ ਮੰਤਰਾਲੇ ਨੇ ਭੁੱਜ-ਅਹਿਮਦਾਬਾਦ ਵੰਦੇ ਮੈਟਰੋ ਦੇ ਉਦਘਾਟਨ ਤੋਂ ਕੁਝ ਘੰਟੇ ਪਹਿਲਾਂ ਇਸ ਦਾ ਨਾਮ ਬਦਲ ਕੇ ਨਮੋ ਭਾਰਤ ਰੈਪਿਡ ਰੇਲ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਅਹਿਮਦਾਬਾਦ ਵਿਚ ਮੌਜੂਦ ਸਨ, ਨੇ ਵਰਚੁਅਲੀ ਝੰਡੀ ਦੇ ਕੇ ਅੱਜ ਸ਼ਾਮੀਂ ਸਵਾ ਚਾਰ ਵਜੇ ਭੁੱਜ ਰੇਲਵੇ ਸਟੇਸ਼ਨ ਤੋਂ ਰੈਪਿਡ ਰੇਲ ਨੂੰ ਰਵਾਨਾ ਕੀਤਾ। ਰੈਪਿਡ ਰੇਲ, ਜਿਸ ਦਾ ਨਿਸ਼ਾਨਾ ਇੰਟਰਸਿਟੀ ਕੁਨੈਕਟੀਵਿਟੀ ਨੂੰ ਵਧਾਉਣਾ ਹੈ, ਭੁੱਜ ਤੋਂ ਅਹਿਮਦਾਬਾਦ ਤੱਕ ਤਾਂ 359 ਕਿਲੋਮੀਟਰ ਦਾ ਫਾਸਲਾ ਪੌਣ ਛੇ ਘੰਟਿਆਂ ਵਿਚ ਪੂਰਾ ਕਰੇਗੀ ਤੇ ਰਸਤੇ ਵਿਚ 9 ਸਟੇਸ਼ਨਾਂ ’ਤੇ ਰੁਕੇਗੀ। ਲੋਕਾਂ ਲਈ ਨਿਯਮਤ ਸੇਵਾ 17 ਸਤੰਬਰ ਤੋਂ ਅਹਿਮਦਾਬਾਦ ਤੋਂ ਸ਼ੁਰੂ ਹੋਵੇਗੀ। ਭੁੱਜ ਤੋਂ ਅਹਿਮਦਾਬਾਦ ਦਾ ਇਕ ਪਾਸੇ ਦਾ ਕਿਰਾਇਆ 455 ਰੁਪਏ ਹੋਵੇਗਾ। ਇਸ ਤੋਂ ਪਹਿਲਾਂ ਅੱਜ ਦਿਨੇਂ ਸ੍ਰੀ ਮੋਦੀ ਨੇ ਅਹਿਮਦਾਬਾਦ ਤੇ ਗਾਂਧੀਨਗਰ ਨੂੰ ਜੋੜਦੇ ਮੈਟਰੋ ਦੇ ਨਵੇਂ ਰੂਟ ਫੇਜ਼ 2 ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਗਾਂਧੀਨਗਰ ਦੇ ਸੈਕਟਰ 1 ਸਟੇਸ਼ਨ ਤੋਂ ਗਿਫ਼ਟ ਸਿਟੀ ਤੱਕ ਮੈਟਰੋ ’ਚ ਸਫ਼ਰ ਵੀ ਕੀਤਾ। -ਪੀਟੀਆਈ

Advertisement
Tags :
Author Image

joginder kumar

View all posts

Advertisement