ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੁੱਚੋ ਮੰਡੀ ਦੀ ਬਦਲਣ ਲੱਗੀ ਨੁਹਾਰ

08:12 AM Aug 23, 2020 IST

ਪਵਨ ਗੋਇਲ

Advertisement

ਭੁੱਚੋ ਮੰਡੀ, 22 ਅਗਸਤ

ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੱਲੋਂ 4 ਕਰੋੜ 90 ਹਜ਼ਾਰ ਰੁਪਏ ਦੀ ਆਈ ਗਰਾਂਟ ਨਾਲ ਸ਼ਹਿਰ ਦਾ ਸੁੰਦਰੀਕਰਨ ਅਤੇ ਵਿਕਾਸ ਸ਼ੁਰੂ ਕਰ ਦਿੱਤਾ ਹੈ। ਕਾਰਜਸਾਧਕ ਅਫਸਰ ਤਰੁਣ ਕੁਮਾਰ ਅਤੇ ਸੰਜੀਵ ਬਾਂਸਲ ਨੇ ਦੱਸਿਆ ਕਿ ਬਾਲਿਆਂਵਾਲੀ ਸੜਕ ‘ਤੇ ਸਥਿਤ ਮਿਊਂਸਪਲ ਲੇਡੀਜ਼ ਪਾਰਕ ਦਾ ਵੱਡੇ ਪੱਧਰ ’ਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਵਿੱਚ ਦੋ ਦਰਜਨ ਨਵੇਂ ਸ਼ਾਨਦਾਰ ਬੈਂਚ ਰੱਖ ਦਿੱਤੇ ਹਨ ਅਤੇ ਪਾਰਕ ਦੀ ਸੁੰਦਰਤਾ ਲਈ ਦੋ ਗਜ਼ੀਬੋ ਬਣਾਉਣ ਅਤੇ ਨਵੀਆਂ ਲਾਈਟਾਂ ਲਗਾਉਣ ਦਾ ਕੰਮ ਜਾਰੀ ਹੈ।

Advertisement

ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ

ਬਠਿੰਡਾ (ਪੱਤਰ ਪ੍ਰੇਰਕ): ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟ ਭਾਈ ਨੇ ਅੱਜ ਗੋਨਿਆਣਾ ਬਲਾਕ ਵਿੱਚ ਕੋਠੇ ਚੇਤ ਸਿੰਘ ਵਾਲਾ ਦੇ ਸਕੂਲ ਦੇ ਨਵੇਂ ਕਮਰਿਆਂ ਦਾ ਨੀਂਹ ਪੱਥਰ ਰੱਖਿਆ। ਪਿੰਡ ਵਾਸੀਆਂ ਤੇ ਬਲਾਕ ਗੋਨਿਆਣਾ ਦੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਨੇ ਵਿਧਾਇਕ ਤੋ ਮੰਗ ਕੀਤੀ ਸੀ ਕਿ ਬਠਿੰਡਾ ਜ਼ਿਲ੍ਹੇ ਦੀ ਹੱਦ ’ਤੇ ਵਸੇ ਇਸ ਪਿੰਡ ਵਿੱਚ ਸਹੂਲਤਾਂ ਦੀ ਘਾਟ ਹੈ। ਵਿਧਾਇਕ ਨੇ ਵਿਸ਼ਵਾਸ ਦਿਵਾਇਆ ਕਿ ਵਿਕਾਸ ਪੱਖੋਂ ਪਛੜੇ ਪਿੰਡ ਨੂੰ ਭੁੱਚੋ ਹਲਕਾ ਦਾ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ।

Advertisement
Tags :
ਨੁਹਾਰਬਦਲਣਭੁੱਚੋਮੰਡੀਲੱਗੀ