For the best experience, open
https://m.punjabitribuneonline.com
on your mobile browser.
Advertisement

ਏਆਈ ਸਟਾਰਟ-ਅੱਪ ਕੰਪਨੀ ਦੀ ਸੀਈਓ ਨੇ 4 ਸਾਲਾ ਪੁੱਤ ਦੀ ਹੱਤਿਆ ਕੀਤੀ

12:47 PM Jan 09, 2024 IST
ਏਆਈ ਸਟਾਰਟ ਅੱਪ ਕੰਪਨੀ ਦੀ ਸੀਈਓ ਨੇ 4 ਸਾਲਾ ਪੁੱਤ ਦੀ ਹੱਤਿਆ ਕੀਤੀ
Advertisement

Advertisement

ਪਣਜੀ, 9 ਜਨਵਰੀ
ਸਟਾਰਟ-ਅੱਪ ਕੰਪਨੀ ਦੀ 39 ਸਾਲਾ ਮੁੱਖ ਕਾਰਜਕਾਰੀ ਅਧਿਕਾਰੀ ਨੇ ਗੋਆ ਵਿੱਚ ਆਪਣੇ ਚਾਰ ਸਾਲ ਦੇ ਬੇਟੇ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਅਤੇ ਫਿਰ ਲਾਸ਼ ਨੂੰ ਲੈ ਕੇ ਕਰਨਾਟਕ ਫ਼ਰਾਰ ਹੋ ਗਈ। ਗੋਆ ਪੁਲੀਸ ਨੇ ਕਰਨਾਟਕ ਦੇ ਚਿਤਰਦੁਰਗਾ ਤੋਂ ਸੁਚਨਾ ਸੇਠ ਨੂੰ ਗ੍ਰਿਫਤਾਰ ਕੀਤਾ। ਹੱਤਿਆ ਦੇ ਪਿੱਛੇ ਦੇ ਮਕਸਦ ਦਾ ਪਤਾ ਨਹੀਂ ਲੱਗਿਆ। ਸੇਠ ਦੇ ਲਿੰਕਡਇਨ ਪੇਜ ਅਨੁਸਾਰ ਉਹ ਸਟਾਰਟ-ਅੱਪ ਮਾਈਂਡਫੁੱਲ ਏਆਈ ਲੈਬ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹੈ ਅਤੇ 2021 ਲਈ ਏਆਈ ਐਥਿਕਸ ਵਿੱਚ ਸਿਖਰਲੀਆਂ 100 ਔਰਤਾਂ ਵਿੱਚੋਂ ਇੱਕ ਸੀ। ਉਸ ਨੇ ਆਪਣੇ ਬੇਟੇ ਦੇ ਨਾਲ 6 ਜਨਵਰੀ ਨੂੰ ਉੱਤਰੀ ਗੋਆ ਦੇ ਕੈਂਡੋਲੀਮ ਵਿੱਚ ਹੋਟਲ ਕਮਰਾ ਲਿਆ। ਦੋ ਦਿਨ ਉੱਥੇ ਰਹਿਣ ਤੋਂ ਬਾਅਦ ਉਸ ਨੇ ਅਪਾਰਟਮੈਂਟ ਸਟਾਫ ਨੂੰ ਸੂਚਿਤ ਕੀਤਾ ਕਿ ਉਹ ਕਿਸੇ ਕੰਮ ਲਈ ਬੰਗਲੌਰ ਜਾਣਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਟੈਕਸੀ ਦਾ ਪ੍ਰਬੰਧ ਕਰਨ ਲਈ ਕਿਹਾ। ਸਟਾਫ ਨੇ ਸੁਝਾਅ ਦਿੱਤਾ ਕਿ ਉਹ ਜਹਾਜ਼ ’ਤੇ ਜਾ ਸਕਦੀ ਹੈ, ਜੋ ਟੈਕਸੀ ਕਿਰਾਏ ਤੋਂ ਸਸਤਾ ਪਵੇਗਾ। ਮੁਲਜ਼ਮ ਨੇ ਟੈਕਸੀ ਰਾਹੀਂ ਸਫ਼ਰ ਕਰਨ ’ਤੇ ਜ਼ੋਰ ਦਿੱਤਾ। 8 ਜਨਵਰੀ ਨੂੰ ਵਾਹਨ ਦਾ ਇੰਤਜ਼ਾਮ ਕੀਤਾ ਗਿਆ ਜਿਸ ਵਿਚ ਉਹ ਸਵੇਰੇ ਹੀ ਰਵਾਨਾ ਹੋ ਗਈ। ਬਾਅਦ ਵਿੱਚ ਜਦੋਂ ਅਪਾਰਟਮੈਂਟ ਦਾ ਸਟਾਫ ਕਮਰੇ ਨੂੰ ਸਾਫ਼ ਕਰਨ ਗਿਆ, ਜਿਸ ਵਿੱਚ ਉਹ ਰੁਕੀ ਸੀ, ਤਾਂ ਉਨ੍ਹਾਂ ਨੂੰ ਤੌਲੀਏ 'ਤੇ ਖੂਨ ਦੇ ਧੱਬੇ ਮਿਲੇ। ਅਪਾਰਟਮੈਂਟ ਦੇ ਪ੍ਰਬੰਧਨ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਸਟਾਫ਼ ਨੇ ਇਹ ਵੀ ਦੱਸਿਆ ਕਿ ਔਰਤ ਦਾ ਚਾਰ ਸਾਲ ਦਾ ਬੇਟਾ ਉਸ ਦੇ ਨਾਲ ਨਹੀਂ ਸੀ। ਉਸ ਨੇ ਭਾਰੀ ਬੈਗ ਵੀ ਚੁੱਕਿਆ ਹੋਇਆ ਸੀ। ਪੁਲੀਸ ਨੇ ਫਿਰ ਮੁਲਜ਼ਮ ਨੂੰ ਫੋਨ ਕੀਤਾ ਤੇ ਉਸ ਤੋਂ ਖੂਨ ਦੇ ਧੱਬੇ ਅਤੇ ਉਸ ਦੇ ਪੁੱਤਰ ਬਾਰੇ ਪੁੱਛ ਪੜਤਾਲ ਕੀਤੀ। ਉਸ ਨੇ ਬਹਾਨੇ ਮਾਰ ਦਿੱਤੇ। ਇਸ ਤੋਂ ਬਾਅਦ ਜਾਂਚ ਦੌਰਾਨ ਸਾਰੀ ਸੱਚਾਈ ਸਾਹਮਣੇ ਆ ਗਈ। ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬੱਚੇ ਦੀ ਲਾਸ਼ ਬਰਾਮਦ ਕਰ ਲਈ। ਘਟਨਾ ਦੀ ਸੂਚਨਾ ਔਰਤ ਦੇ ਪਤੀ ਵੈਂਕਟ ਰਮਨ ਨੂੰ ਦੇ ਦਿੱਤੀ ਹੈ, ਜੋ ਇਸ ਸਮੇਂ ਜਕਾਰਤਾ ਵਿੱਚ ਹੈ।

Advertisement

Advertisement
Author Image

Advertisement