ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨੀ ਦੀ ਮਾੜੀ ਹਾਲਤ ਲਈ ਕੇਂਦਰੀ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਇਆ

08:33 AM May 30, 2024 IST
ਪਿੰਡ ਸ਼ੇਰਪੁਰ ਕਲਾਂ ’ਚ ਇਕੱਤਰਤਾ ਦੌਰਾਨ ਹਾਜ਼ਰ ਕਿਸਾਨ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਮਈ
ਨੇੜਲੇ ਪਿੰਡ ਸ਼ੇਰਪੁਰ ਕਲਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਦੇ ਸੱਦੇ ’ਤੇ ਪਿੰਡ ਦੇ ਆਮ ਕਿਸਾਨਾਂ ਦੀ ਇਕੱਤਰਤਾ ਹੋਈ। ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਸਮੇਤ ਹੋਰ ਆਗੂ ਵੀ ਪਹੁੰਚੇ। ਉਨ੍ਹਾਂ ਦੇਸ਼ ਅਤੇ ਪੰਜਾਬ ਵਿੱਚ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਦਿਨੋਂ-ਦਿਨ ਨਿੱਘਰ ਰਹੀ ਆਰਥਿਕ ਹਾਲਤ ਲਈ ਕੇਂਦਰੀ ਹਕੂਮਤ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ ਤੋਂ ਬਾਅਦ ਸੰਸਾਰ ਵਪਾਰ ਸੰਸਥਾ ਰਾਹੀਂ ਪਛੜੇ ਤੇ ਵਿਕਾਸਸ਼ੀਲ ਮੁਲਕਾਂ ਨੂੰ ਆਪਣੇ ਜਕੜਪੰਜੇ ’ਚ ਜਕੜ ਰਹੇ ਕਾਰਪੋਰੇਟ ਨੇ ਆਪਣੇ ਮੁਨਾਫੇ ਲਈ ਅੱਧੀ ਦੁਨੀਆਂ ਨੂੰ ਭੁੱਖਮਰੀ ਦੀ ਖੱਡ ਵਿੱਚ ਸੁੱਟ ਰੱਖਿਆ ਹੈ। ਸਰਕਾਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਭੱਜ ਰਹੀ ਹੈ। ਕੰਵਲਜੀਤ ਖੰਨਾ ਨੇ ਕਿਹਾ ਕਿ ਵੋਟਾਂ ਰਾਹੀਂ ਬੰਦੇ ਤਾਂ ਬਦਲੇ ਜਾ ਸਕਦੇ ਹਨ ਪਰ ਸਿਸਟਮ ਨਹੀਂ ਬਦਲਿਆ ਜਾ ਸਕਦਾ। ਦਲਬਦਲੀਆਂ ਇਸ ਵੋਟ ਪ੍ਰਬੰਧ ਦਾ ਕੋਹੜ ਹੋਰ ਨੰਗਾ ਕਰ ਰਹੀਆਂ ਹਨ। ਬੁਨਿਆਦੀ ਮੁੱਦੇ ਗਾਇਬ ਹਨ। ਲਾਰਿਆਂ ਨੇ ਗਰੰਟੀਆਂ ਦਾ ਰੂਪ ਅਖਤਿਆਰ ਕਰ ਲਿਆ ਹੈ। ਮਾਲ ਵੇਚਣ ਦਾ ਇਹ ਹੁਣ ਆਖ਼ਰੀ ਦਾਅ ਹੈ। ਇਸ ਸਮੇਂ ਸਰਬਸੰਮਤੀ ਨਾਲ ਬਲਵੰਤ ਸਿੰਘ ਨੂੰ ਪ੍ਰਧਾਨ, ਗੁਰਸੇਵਕ ਸਿੰਘ ਮੀਤ ਪਰਧਾਨ, ਸੁਰਜੀਤ ਸਿੰਘ ਸੱਕਤਰ, ਭੁਪਿੰਦਰਪਾਲ ਗਰੇਵਾਲ ਖਜ਼ਾਨਚੀ, ਕਿਰਨਦੀਪ ਸਿੰਘ ਮੀਤ ਸੱਕਤਰ ਅਤੇ 31 ਮੈਂਬਰੀ ਕਾਰਜਕਾਰਨੀ ਚੁਣੀ ਗਈ।

Advertisement

Advertisement
Advertisement