ਕੇਂਦਰ ਸਰਕਾਰ ਸਨਿੇਮਾ ਘਰਾਂ ਤੇ ਜਿੰਮ ਨੂੰ ਸ਼ਰਤਾਂ ਤਹਿਤ ਖੋਲ੍ਹਣ ’ਤੇ ਕਰ ਸਕਦੀ ਹੈ ਵਿਚਾਰ
09:09 PM Jul 27, 2020 IST
Advertisement
ਪੰਜਾਬੀ ਟ੍ਰਬਿਿਊਨ ਵੈੱਬ ਡੈਸਕ
ਨਵੀਂ ਦਿੱਲੀ, 27 ਜੁਲਾਈ
Advertisement
ਸੂਤਰਾਂ ਦੀ ਮੰਨੀਏ ਤਾਂ ਅਨਲੌਕ ਦੇ ਤੀਜੇ ਗੇੜ ਵਿੱਚ ਸਨਿੇਮਾ ਹਾਲਾਂ ਤੇ ਜਿੰਮ ਨੂੰ ਕੁਝ ਪਾਬੰਦੀਆਂ ਤਹਿਤ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸਕੂਲ ਤੇ ਕਾਲਜ ਹਾਲਾਂਕਿ ਅਜੇ ਪਹਿਲਾਂ ਵਾਂਗ ਆਨ ਲਾਈਨ ਮੋਡ ਰਾਹੀਂ ਹੀ ਚੱਲਣਗੇ। ਸਨਿੇਮਾ ਹਾਲ ਐਸੋਸੀਏਸ਼ਨ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ 25 ਤੋਂ 30 ਫੀਸਦ ਸਮਰੱਥਾ ਨਾਲ ਥੀਏਟਰ ਖੋਲ੍ਹਣ ਸਬੰਧੀ ਸਿਫ਼ਾਰਸ਼ ਕੀਤੀ ਹੈ। ਮੰਤਰਾਲੇ ਨੇ ਸਿਫ਼ਾਰਿਸ਼ ਅੱਗੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤੀ ਹੈ। ਉਧਰ ਦਿੱਲੀ ਸਰਕਾਰ ਨੇ ਮੈਟਰੋ ਅਪਰੇਸ਼ਨ ਚਲਾਉਣ ਲਈ ਪ੍ਰਵਾਨਗੀ ਮੰਗੀ ਸੀ, ਪਰ ਕੇਂਦਰ ਸਰਕਾਰ ਨੇ ਅਜੇ ਤਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ। ਸੂਤਰਾਂ ਮੁਤਾਬਕ ਅਗਾਮੀ ਤਿਓਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਸ਼ਰਤਾਂ ਤਹਿਤ ਕੁਝ ਛੋਟਾਂ ਦੇ ਸਕਦੀ ਹੈ। ਸਨਿੇਮਾ ਹਾਲ ਤੇ ਜਿੰਮ 25 ਮਾਰਚ ਤੋਂ ਬੰਦ ਹਨ।
Advertisement
Advertisement