For the best experience, open
https://m.punjabitribuneonline.com
on your mobile browser.
Advertisement

Stock Market: ਸ਼ੁਰੂਆਤੀ ਕਾਰੋਬਾਰ ਵਿਚ ਵਾਧੇ ਨਾਲ ਖੁੱਲ੍ਹੇ Sensex ਅਤੇ Nifty

10:39 AM Nov 14, 2024 IST
stock market  ਸ਼ੁਰੂਆਤੀ ਕਾਰੋਬਾਰ ਵਿਚ ਵਾਧੇ ਨਾਲ ਖੁੱਲ੍ਹੇ sensex ਅਤੇ nifty
Advertisement

ਮੁੰਬਈ, 14 ਨਵੰਬਰ

Advertisement

ਪਿਛਲੇ ਦੋ ਕਾਰੋਬਾਰੀ ਦਿਨਾਂ ਵਿਚ ਗਿਰਾਵਟ ਦਾ ਸਾਹਮਣਾ ਕਰਨ ਤੋਂ ਬਾਅਦ ਬੈਂਚਮਾਰਕ ਇਕਵਿਟੀ ਸੂਚਕ ਨੇ ਵੀਰਵਾਰ ਨੂੰ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਭਾਰੀ ਖ਼ਰੀਦਦਾਰੀ ਅਤੇ ਫਰੰਟਲਾਈਨ ਸਟਾਕਾਂ ਦੇ ਹੁਲਾਰੇ ਸਦਕਾ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦਰਜ ਕੀਤੀ ਹੈ। BSE ਬੈਂਚਮਾਰਕ Sensex ਸ਼ੁਰੂਆਤੀ ਕਾਰੋਬਾਰ ’ਚ 254.5 ਅੰਕ ਚੜ੍ਹ ਕੇ 77,945.45 ’ਤੇ ਪਹੁੰਚ ਗਿਆ। NSE Nifty 86.25 ਅੰਕ ਵਧ ਕੇ 23,645.30 ’ਤੇ ਪਹੁੰਚ ਗਿਆ।

Advertisement

ਜ਼ਿਕਰਯੋਗ ਹੈ ਕਿ ਬੀਐਸਈ ਦਾ ਬੈਂਚਮਾਰਕ ਪਿਛਲੇ ਦੋ ਦਿਨਾਂ ਵਿੱਚ 1,805.2 ਪੁਆਇੰਟ ਜਾਂ 2.27 ਫੀਸਦੀ ਡਿੱਗ ਗਿਆ ਸੀ। 30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਤੋਂ ਐੱਚਸੀਐਲ ਟੈਕਨਾਲੋਜੀਜ਼, ਐਚਡੀਐਫਸੀ ਬੈਂਕ, ਐਨਟੀਪੀਸੀ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ ਅਤੇ ਐਕਸਿਸ ਬੈਂਕ ਪ੍ਰਮੁੱਖ ਲਾਭਕਾਰੀ ਸਨ। ਅਲਟਰਾਟੈੱਕ ਸੀਮੈਂਟ, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ, ਮਾਰੂਤੀ ਅਤੇ ਲਾਰਸਨ ਐਂਡ ਟੂਬਰੋ ਪਛੜ ਗਏ ਸਨ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਬੁੱਧਵਾਰ ਨੂੰ 2,502.58 ਕਰੋੜ ਰੁਪਏ ਦੇ ਸ਼ੇਅਰਾਂ ਨੂੰ ਆਫਲੋਡ ਕੀਤਾ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 6,145.24 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਪੀਟੀਆਈ

Advertisement
Tags :
Author Image

Puneet Sharma

View all posts

Advertisement