ਕੇਂਦਰ ਨੇ ਉਲਫ਼ਾ ’ਤੇ ਪੰਜ ਹੋਰ ਸਾਲਾਂ ਲਈ ਪਾਬੰਦੀ ਵਧਾਈ
05:32 AM Nov 26, 2024 IST
ਨਵੀਂ ਦਿੱਲੀ:
Advertisement
ਕੇਂਦਰ ਨੇ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ਼ ਅਸਾਮ (ਉਲਫ਼ਾ) ’ਤੇ ਪੰਜ ਹੋਰ ਸਾਲਾਂ ਲਈ ਪਾਬੰਦੀ ਵਧਾ ਦਿੱਤੀ ਹੈ। ਉਲਫ਼ਾ ’ਤੇ ਸਭ ਤੋਂ ਪਹਿਲਾਂ 1990 ’ਚ ਪਾਬੰਦੀ ਲਗਾਈ ਗਈ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ’ਚ ਕਿਹਾ ਕਿ ਉਲਫ਼ਾ ਦੇ ਸਾਰੇ ਧੜੇ, ਵਿੰਗ ਅਤੇ ਹੋਰ ਜਥੇਬੰਦੀਆਂ ਦੇਸ਼ ਤੋਂ ਵੱਖ ਹੋਣ ਤੇ ਹਿੰਸਾ ਫੈਲਾਉਣ ਦੀਆਂ ਸਰਗਰਮੀਆਂ ’ਚ ਸ਼ਾਮਲ ਹਨ ਜਿਸ ਕਾਰਨ ਉਨ੍ਹਾਂ ’ਤੇ ਪਾਬੰਦੀ ਲਗਾਈ ਗਈ ਹੈ। -ਪੀਟੀਆਈ
Advertisement
Advertisement