For the best experience, open
https://m.punjabitribuneonline.com
on your mobile browser.
Advertisement

ਕੇਂਦਰ ਨੇ ਰਾਜਾਂ ਨੂੰ ਅਤਿ ਦੀ ਗਰਮੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ

09:13 PM Jun 06, 2024 IST
ਕੇਂਦਰ ਨੇ ਰਾਜਾਂ ਨੂੰ ਅਤਿ ਦੀ ਗਰਮੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ
New Delhi, June 06 (ANI): A man covers himself with a scarf to protect from the heat on a hot summer day, in New Delhi on Thursday. (ANI Photo/Ishant)
Advertisement

ਨਵੀਂ ਦਿੱਲੀ, 6 ਜੂਨ
ਅਤਿ ਦੀ ਗਰਮੀ ਅਤੇ ਜੰਗਲਾਂ ਦੀ ਅੱਗ ਨਾਲ ਸਬੰਧਤ ਚੁਣੌਤੀਆਂ ਨਾਲ ਨਜਿੱਠਣ ਲਈ ਕੇਂਦਰ ਨੇ ਰਾਜਾਂ ਨੂੰ ਤਿਆਰ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਨੈਸ਼ਨਲ ਕ੍ਰਾਈਸਿਸ ਮੈਨੇਜਮੈਂਟ ਕਮੇਟੀ (ਐਨਸੀਐਮਸੀ) ਦੀ ਮੀਟਿੰਗ ਵਿੱਚ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਭਰੋਸਾ ਦਿੱਤਾ ਕਿ ਕੇਂਦਰੀ ਮੰਤਰਾਲੇ ਅਤੇ ਵਿਭਾਗ ਅਤਿ ਦੀ ਗਰਮੀ ’ਚ ਸਰਵੋਤਮ ਤਿਆਰੀ ਨੂੰ ਯਕੀਨੀ ਬਣਾਉਣ ਅਤੇ ਸਮੇਂ ਸਿਰ ਸਹੂਲਤਾਂ ਲੋਕਾਂ ਤਕ ਪੁਜਦੀਆਂ ਕਰਨ ਦੇ ਮਾਮਲੇ ’ਚ ਸੂਬਿਆਂ ਨਾਲ ਨੇੜਿਓਂ ਜੁੜੇ ਹੋਏ ਹਨ। ਐਨਸੀਐਮਸੀ ਦੀ ਮੀਟਿੰਗ ਵਿੱਚ ਅਤਿ ਦੀ ਗਰਮੀ ਅਤੇ ਜੰਗਲਾਂ ਦੀ ਅੱਗ ਦੇ ਮੁੱਦੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

Advertisement

Advertisement
Author Image

A.S. Walia

View all posts

Advertisement
Advertisement
×