ਕੇਂਦਰ ਨੇ 7 ਮੁਲਕਾਂ ਨੂੰ ਗ਼ੈਰਬਾਸਮਤੀ ਚੌਲ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ
01:26 PM Oct 18, 2023 IST
Advertisement
ਨਵੀਂ ਦਿੱਲੀ, 18 ਅਕਤੂਬਰ
ਸਰਕਾਰ ਨੇ ਸੱਤ ਦੇਸ਼ਾਂ ਨੂੰ 10,34,800 ਟਨ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਦੀ ਇਜਾਜ਼ਤ ਦੇ ਦਿੱਤੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਨਿਰਯਾਤ ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਟਿਡ ਰਾਹੀਂ ਕੀਤਾ ਜਾਵੇਗਾ। ਹਾਲਾਂਕਿ ਭਾਰਤ ਨੇ ਘਰੇਲੂ ਸਪਲਾਈ ਵਧਾਉਣ ਲਈ 20 ਜੁਲਾਈ ਤੋਂ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ ਸਰਕਾਰ ਕੁਝ ਦੇਸ਼ਾਂ ਨੂੰ ਉਨ੍ਹਾਂ ਦੀਆਂ ਖੁਰਾਕ ਲੋੜਾਂ ਦੇ ਮੱਦੇਨਜ਼ਰ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਹੈ। ਸਰਕਾਰ ਨੇ ਜਨਿ੍ਹਾਂ ਦੇਸ਼ਾਂ ਲਈ ਛੋਟ ਦਿੱਤੀ ਹੈ ਉਨ੍ਹਾਂ ਵਿੱਚ ਨੇਪਾਲ, ਕੈਮਰੂਨ, ਕੋਟ ਡੀ ਆਈਵਰ, ਗਨਿੀ, ਮਲੇਸ਼ੀਆ, ਫਿਲੀਪੀਨਜ਼ ਅਤੇ ਸੈਸ਼ੇਲਸ ਸ਼ਾਮਲ ਹਨ।
Advertisement
Advertisement
Advertisement