ਸੀਬੀਆਈ ਨੇ ਸੰਭਾਲੀ ਇਨੈਲੋ ਆਗੂ ਨਫੇ ਸਿੰਘ ਰਾਠੀ ਕਤਲ ਕੇਸ ਦੀ ਜਾਂਚ
06:53 AM May 09, 2024 IST
Advertisement
ਨਵੀਂ ਦਿੱਲੀ, 8 ਮਈ
ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਹਰਿਆਣਾ ਇਕਾਈ ਦੇ ਪ੍ਰਧਾਨ ਨਫੇ ਸਿੰਘ ਰਾਠੀ ਅਤੇ ਪਾਰਟੀ ਦੇ ਇਕ ਹੋਰ ਵਰਕਰ ਦੀ ਫਰਵਰੀ ਮਹੀਨੇ ਦਿੱਲੀ ਨੇੜੇ ਬਹਾਦਰਗੜ੍ਹ ਵਿੱਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਸੀਬੀਆਈ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਸ ਹਮਲੇ ਦੌਰਾਨ ਜਦੋਂ ਹਮਲਾਵਰਾਂ ਨੇ ਸਾਬਕਾ ਵਿਧਾਇਕ ਦੀ ਐੱਸਯੂਵੀ ਗੱਡੀ ’ਤੇ ਗੋਲੀਆਂ ਚਲਾਈਆਂ ਤਾਂ ਰਾਠੀ ਦੇ ਤਿੰਨ ਨਿੱਜੀ ਬੰਦੂਕਧਾਰੀ ਵੀ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਦੀ ਸਿਫ਼ਾਰਸ਼ ’ਤੇ ਸੀਬੀਆਈ ਨੇ ਇਸ ਸਬੰਧੀ ਇਕ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 26 ਅਪਰੈਲ ਨੂੰ ਜਾਰੀ ਕੀਤੀ ਗਈ ਇਕ ਨੋਟੀਫਿਕੇਸ਼ਨ ਤਹਿਤ ਇਹ ਮਾਮਲਾ ਕੇਂਦਰੀ ਜਾਂਚ ਏਜੰਸੀ ਨੂੰ ਸੌਂਪਿਆ ਗਿਆ ਹੈ। -ਪੀਟੀਆਈ
Advertisement
Advertisement