For the best experience, open
https://m.punjabitribuneonline.com
on your mobile browser.
Advertisement

ਟਿਊਬਵੈੱਲ ਅਪਰੇਟਰ ਦੀ ਹੱਤਿਆ ਦਾ ਮਾਮਲਾ ਭਖ਼ਿਆ

07:55 AM Jan 30, 2024 IST
ਟਿਊਬਵੈੱਲ ਅਪਰੇਟਰ ਦੀ ਹੱਤਿਆ ਦਾ ਮਾਮਲਾ ਭਖ਼ਿਆ
ਆਵਾਜਾਈ ਠੱਪ ਕਰ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ।
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 29 ਜਨਵਰੀ
ਬਰਾੜਾ ਦੇ ਉਗਾਲਾ ਪਿੰਡ ਵਿੱਚ 17 ਜਨਵਰੀ ਨੂੰ ਗੋਲਡੀ ਨਾਂ ਦੇ ਟਿਊਬਵੈੱਲ ਅਪਰੇਟਰ ਦੀ ਹੋਈ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕਾਤਲਾਂ ਬਾਰੇ ਕੋਈ ਸੁਰਾਗ ਨਾ ਲਾਏ ਜਾਣ ’ਤੇ ਅੱਜ ਭੋਗ ਦੇ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਪਰਿਵਾਰ, ਰਿਸ਼ਤੇਦਾਰ ਅਤੇ ਸਮਾਜ ਦੇ ਲੋਕ ਭੜਕ ਪਏ ਤੇ ਉਨ੍ਹਾਂ ਨੇ ਬਰਾੜਾ-ਸ਼ਾਹਬਾਦ ਸੜਕ ’ਤੇ ਆਵਾਜਾਈ ਠੱਪ ਕਰ ਕੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ। ਬਰਾੜਾ-ਸ਼ਾਹਬਾਦ ਸੜਕ ਜਾਮ ਕਰਨ ਮੌਕੇ ਬੁਲਾਰਿਆਂ ਨੇ ਇਸ ਗੱਲ ’ਤੇ ਵੀ ਅਫਸੋਸ ਜ਼ਾਹਿਰ ਕੀਤਾ ਕਿ ਕਿਸੇ ਸਿਆਸੀ ਆਗੂ ਨੇ ਆ ਕੇ ਉਨ੍ਹਾਂ ਦਾ ਹਾਲ ਨਹੀਂ ਪੁੱਛਿਆ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਨਸਾਫ਼ ਦਿੱਤਾ ਜਾਵੇ ਨਹੀਂ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ। ਜਾਮ ਦੀ ਸੂਚਨਾ ਮਿਲਣ ’ਤੇ ਡੀਐਸਪੀ ਅਨਿਲ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਹਤਿਆਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਧਰਨਾਕਾਰੀਆਂ ਨੇ ਦੁਪਹਿਰ ਕਰੀਬ ਢਾਈ ਵਜੇ ਜਾਮ ਖੋਲ੍ਹਦਿਆਂ 6 ਫਰਵਰੀ ਦਾ ਅਲਟੀਮੇਟਮ ਦਿੱਤਾ ਹੈ। ਸਮਾਜ ਦਾ ਕਹਿਣਾ ਹੈ ਕਿ ਜੇ 6 ਫਰਵਰੀ ਤੱਕ ਹਤਿਆਰਿਆਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ 7 ਫਰਵਰੀ ਨੂੰ ਵੱਡਾ ਕਦਮ ਚੁੱਕਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਟਿਊਬਵੈੱਲ ਆਪਰੇਟਰ ਹਰਚਰਨ ਉਰਫ਼ ਗੋਲਡੀ ਦੀ ਲਾਸ਼ 17 ਜਨਵਰੀ ਦੀ ਰਾਤ ਨੂੰ ਡੇਰਾ ਮੰਗਲਪੁਰ ਉਗਾਲਾ ਦੇ ਟਿਊਬਵੈੱਲ ਪੰਪ ਤੋਂ ਕੁਝ ਦੂਰੀ ’ਤੇ ਸ਼ਮਸ਼ਾਨਘਾਟ ਵਿਚੋਂ ਮਿਲੀ ਸੀ। ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਗੋਲਡੀ ਦੀ ਹੱਤਿਆ ਕਰ ਦਿੱਤੀ ਸੀ।

Advertisement

Advertisement
Author Image

Advertisement
Advertisement
×