For the best experience, open
https://m.punjabitribuneonline.com
on your mobile browser.
Advertisement

ਲੜਕੀ ਲਾਪਤਾ ਹੋਣ ਦਾ ਮਾਮਲਾ: ਪੁਲੀਸ ਨੇ ਕਬਰ ’ਚੋਂ ਲਾਸ਼ ਕਢਵਾਈ

08:23 AM Feb 07, 2024 IST
ਲੜਕੀ ਲਾਪਤਾ ਹੋਣ ਦਾ ਮਾਮਲਾ  ਪੁਲੀਸ ਨੇ ਕਬਰ ’ਚੋਂ ਲਾਸ਼ ਕਢਵਾਈ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 6 ਫਰਵਰੀ
ਨਵਾਂ ਗਾਉਂ ਵਿੱਚ ਬੀਤੇ ਦਿਨੀਂ ਨਾਬਾਲਗ ਲੜਕੀ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਈ ਸੀ। ਬਾਅਦ ਵਿੱਚ ਉਸ ਦੀ ਲਾਸ਼ ਇੱਕ ਨਵੇਂ ਬਣ ਰਹੇ ਮਕਾਨ ਦੀ ਪਾਣੀ ਵਾਲੀ ਹੌਦੀ ਵਿੱਚੋਂ ਮਿਲੀ ਸੀ। ਇਸ ਮਗਰੋਂ ਬੱਚੀ ਦੇ ਮਾਪਿਆਂ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-25 ਦੇ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ ਸੀ। ਇਸ ਮਗਰੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਨਾਇਬ ਤਹਿਸੀਲਦਾਰ ਜਸਵੀਰ ਕੌਰ ਦੀ ਨਿਗਰਾਨੀ ’ਚ ਬੱਚੀ ਦੀ ਲਾਸ਼ ਨੂੰ ਅੱਜ ਕਬਰਿਸਤਾਨ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਥਾਣਾ ਨਵਾਂ ਗਾਉਂ ਦੇ ਐੱਸਐੱਚਓ ਇੰਸਪੈਕਟਰ ਰਣਬੀਰ ਸਿੰਘ ਸੰਧੂ ਤੇ ਜਾਂਚ ਅਫ਼ਸਰ ਰਮੇਸ਼ਵਰਦਾਸ ਨੇ ਦੱਸਿਆ ਕਿ ਪੋਸਟਮਾਰਟਮ ਕਰਨ ਵਾਲਾ ਡਾਕਟਰ ਨਾ ਹੋਣ ਕਾਰਨ ਭਲਕੇ 7 ਫਰਵਰੀ ਨੂੰ ਲਾਸ਼ ਦਾ ਪੋਸਟਮਾਰਟਮ ਹੋਵੇਗਾ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×