ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋ-ਆਪ੍ਰੇਟਿਵ ਸੁਸਾਇਟੀ ਘਨੌਰੀ ਖੁਰਦ ਦਾ ਮਾਮਲਾ ਥਾਣੇ ਪੁੱਜਾ

07:14 AM Mar 28, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਸ਼ੇਰਪੁਰ, 27 ਮਾਰਚ
ਕੋ-ਆਪ੍ਰੇਟਿਵ ਸੁਸਾਇਟੀ ਘਨੌਰੀ ਖੁਰਦ ਦੀ ਚੋਣ ਦੌਰਾਨ ਨਵੀਂ ਜ਼ੋਨ ਪ੍ਰਕਿਰਿਆ ਨਾਲ ਮੈਂਬਰਾਂ ਦੀ ਗਿਣਤੀ ਘਟ ਜਾਣ ਤੋਂ ਖਫ਼ਾ ਪਿੰਡ ਵਾਸੀਆਂ ਵੱਲੋਂ ਸੁਸਾਇਟੀ ਦੇ ਮੁੱਖ ਗੇਟ ’ਤੇ ਜੜਿਆ ਗਿਆ ਜਿੰਦਰਾ ਖੁੱਲ੍ਹਵਾਉਣ ਲਈ ਭਾਵੇਂ ਵਿਭਾਗ ਦੀ ਕੋਈ ਹਿੱਲ-ਜੁੱਲ ਨਜ਼ਰ ਨਹੀਂ ਆਈ ਪਰ ਇਹ ਮਾਮਲਾ ਥਾਣਾ ਸ਼ੇਰਪੁਰ ਪੁੱਜ ਜਾਣ ਦੇ ਬਾਵਜੂਦ ਦੋਵੇਂ ਧਿਰਾਂ ਨੂੰ ਨਿਰਾਸ਼ ਵਾਪਸ ਪਰਤਣਾ ਪਿਆ। ਯਾਦ ਰਹੇ ਕਿ ਸਮਝੌਤੇ ਦੀਆਂ ਸੰਭਾਵਨਾਵਾਂ ਖਤਮ ਹੋਣ ਮਗਰੋਂ ਸੁਸਾਇਟੀ ਦੇ ਘਨੌਰੀ ਕਲਾਂ ਨਾਲ ਸਬੰਧਤ ਕੁੱਝ ਮੈਂਬਰਾਨ ਨੇ ਵਿਭਾਗ ਤੋਂ ਇਲਾਵਾ ਥਾਣਾ ਸ਼ੇਰਪੁਰ ਨੂੰ ਕਾਰਵਾਈ ਹਿੱਤ ਸ਼ਿਕਾਇਤ ਪੱਤਰ ਭੇਜੇ ਸਨ। ਜਾਣਕਾਰੀ ਅਨੁਸਾਰ ਅੱਜ ਸ਼ੇਰਪੁਰ ਪੁਲੀਸ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਲਈ ਬੁਲਾਇਆ ਜਿਸ ਮਗਰੋਂ ਘਨੌਰੀ ਖੁਰਦ ਦੇ ਲੋਕ ਪੁੱਜੇ ਪਰ ਮੌਕੇ ’ਤੇ ਜ਼ਿੰਮੇਵਾਰ ਪੁਲੀਸ ਅਧਿਕਾਰੀ ਨਾ ਮਿਲਣ ਕਾਰਨ ਉਹ ਵਾਪਸ ਪਰਤ ਗਏ।
ਉੱਧਰ, ਘਨੌਰੀ ਕਲਾਂ ਨਾਲ ਸਬੰਧਤ ਮੈਂਬਰਾਨ ਪਰਗਟ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ ਅਤੇ ਗੁਰਪ੍ਰੀਤ ਸਿੰਘ ਹੁਰਾਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਉਨ੍ਹਾਂ ਜਿੱਥੇ ਸ਼ਿਕਾਇਤ ਪੱਤਰ ਭੇਜੇ ਹਨ, ਉੱਥੇ ਤਾਜ਼ਾ ਘਟਨਾਕ੍ਰਮ ਸਬੰਧੀ ਪਿੰਡ ਘਨੌਰੀ ਕਲਾਂ ਦੇ ਲੋਕਾਂ ਦੀ ਰਾਇ ਲੈਣ ਸਬੰਧੀ 28 ਮਾਰਚ ਨੂੰ ਸਵੇਰ ਸਮੇਂ ਗੁਰਦੁਆਰਾ ਸਾਹਿਬ ਵਿਖੇ ਲੋਕ ਇਕੱਠ ਦਾ ਸੱਦਾ ਦਿੱਤਾ ਗਿਆ ਹੈ। ਲੋਕਾਂ ਦੀ ਰਾਇ ਨਾਲ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਪਿੰਡ ਘਨੌਰੀ ਖੁਰਦ ਦੇ ਮੈਂਬਰਾਨ ਵੱਲੋਂ ਪੱਖ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਨੇ ਪਹਿਲੇ ਪੈਟਰਨ ਅਨੁਸਾਰ ਹੀ ਚੋਣ ਕਰਵਾਏ ਜਾਣ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਜਦੋਂ ਸੁਸਾਇਟੀ ਸ਼ੁਰੂ ਹੋਈ ਸੀ ਉਸ ਸਮੇਂ ਰਿਕਾਰਡ ਵਿੱਚ ਬਕਾਇਦਾ ਮਤਾ ਪਿਆ ਸੀ ਕਿ ਸੁਸਾਇਟੀ ਦੀ ਚੋਣ ਦੌਰਾਨ ਘਨੌਰੀ ਖੁਰਦ ਦੇ ਚਾਰ ਅਤੇ ਘਨੌਰੀ ਕਲਾਂ ਦੇ ਪੰਜ ਮੈਂਬਰ ਚੁਣੇ ਜਾਣਗੇ ਜਿਸ ਮਗਰੋਂ ਆਪਸੀ ਸਹਿਮਤੀ ਨਾਲ ਦੋਵੇਂ ਪਾਸੇ ਇੱਕ-ਇੱਕ ਮੈਂਬਰ ਦਾ ਵਾਧਾ ਹੋਣ ਮਗਰੋਂ ਇਹ ਗਿਣਤੀ ਕ੍ਰਮਵਾਰ ਪੰਜ ਅਤੇ ਛੇ ਹੋ ਗਈ ਸੀ। ਐੱਸਡੀਐੱਮ ਅਮਿਤ ਗੁਪਤਾ ਨੇ ਕਿਹਾ ਕਿ 28 ਮਾਰਚ ਨੂੰ ਏਆਰ ਧੂਰੀ ਦੀ ਡਿਊਟੀ ਲਾ ਕੇ ਪੂਰੇ ਮਾਮਲੇ ਦੀ ਤੁਰੰਤ ਰਿਪੋਰਟ ਮੰਗੀ ਜਾ ਰਹੀ ਹੈ ਜਿਸ ਮਗਰੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

Advertisement
Advertisement