ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕ ਵੱਲੋਂ ਬੱਚੇ ਦੀ ਕੁੱਟਮਾਰ ਦਾ ਮਾਮਲਾ ਭਖਿਆ

08:16 AM Jul 13, 2024 IST
ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ ਬੱਚੇ ਦਾ ਪਿਤਾ ਸਵਰਨਜੀਤ ਸਿੰਘ।

ਕਰਮਜੀਤ ਸਿੰਘ ਚਿੱਲਾ
ਬਨੂੜ, 12 ਜੁਲਾਈ
ਬਨੂੜ ਦੇ ਵਸਨੀਕ ਸਵਰਨਜੀਤ ਸਿੰਘ ਨੇ ਇਥੋਂ ਦੇ ਇੱਕ ਨਿੱਜੀ ਸਕੂਲ ਦੇ ਅਧਿਆਪਕ ਉੱਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਸਕੂਲ ਪ੍ਰਬੰਧਕਾਂ ਵੱਲੋਂ ਸਮੁੱਚੇ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਸਵਰਨਜੀਤ ਸਿੰਘ ਨੇ ਆਖਿਆ ਕਿ ਉਸ ਦਾ ਪੁੱਤਰ ਜਸਪ੍ਰੀਤ ਸਿੰਘ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ। ਕਲਾਸ ਦੇ ਪੰਜਵੇਂ ਪੀਰੀਅਡ ਮੌਕੇ ਅੰਗਰੇਜ਼ੀ ਵਾਲੇ ਅਧਿਆਪਕ ਰੌਬਿਨ ਨੇ ਬੱਚੇ ਦੀ ਕਿਤਾਬ ਘਰ ਰਹਿਣ ਦੇ ਕਾਰਨ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਬੱਚੇ ਦੇ ਹੱਥ ਦੀ ਉਂਗਲ ਟੁੱਟ ਗਈ।
ਉਨ੍ਹਾਂ ਦੱਸਿਆ ਕਿ ਪਤਾ ਲੱਗਣ ’ਤੇ ਉਹ ਖ਼ੁਦ ਸਕੂਲ ਗਿਆ ਤੇ ਪ੍ਰਿੰਸੀਪਲ ਨੂੰ ਘਟਨਾ ਬਾਰੇ ਸੀਸੀਟੀਵੀ ਚੈੱਕ ਕਰਨ ਲਈ ਕਿਹਾ। ਉਸ ਨੇ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕਾਂ ਨੇ ਉਸ ਸਮੇਂ ਦੀ ਸੀਸੀਟੀਵੀ ਫੁਟੇਜ ਡਿਲੀਟ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਉਹ ਬੱਚੇ ਨੂੰ ਜ਼ੀਰਕਪੁਰ ਦੇ ਇੱਕ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਐਕਸਰੇਅ ਉਪਰੰਤ ਉਂਗਲੀ ਟੁੱਟ ਹੋਈ ਪਾਈ ਗਈ। ਉਨ੍ਹਾਂ ਨੇ ਬਨੂੜ ਪੁਲੀਸ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਹੈ।
ਇਸ ਮਾਮਲੇ ਸਬੰਧੀ ਹੋਲੀ ਮੇਰੀ ਸਕੂਲ ਦੇ ਡਾਇਰੈਕਟਰ ਸੀਸੀ ਦੇਵਾਸੀ ਨੇ ਦੱਸਿਆ ਕਿ ਸਮੁੱਚੇ ਅਧਿਆਪਕਾਂ ਨੂੰ ਕਿਸੇ ਵੀ ਬੱਚੇ ਦੀ ਕੁੱਟਮਾਰ ਕਰਨ ਤੋਂ ਸਖ਼ਤੀ ਨਾਲ ਮਨ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਧਿਆਪਕ ਪਿਛਲੇ 25 ਸਾਲਾਂ ਤੋਂ ਸਕੂਲ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੈ ਤੇ ਉਸ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਇਸ ਸਾਰੇ ਮਾਮਲੇ ਦੀ ਉਹ ਖ਼ੁਦ ਪੜਤਾਲ ਕਰਨਗੇ ਅਤੇ ਅਧਿਆਪਕ ਖ਼ਿਲਾਫ਼ ਅਗਲੇਰੀ ਕਾਰਵਾਈ ਵੀ ਕਰਨਗੇ। ਉਨ੍ਹਾਂ ਸੀਸੀਟੀਵੀ ਡਿਲੀਟ ਕਰਨ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਅੱਜ ਕੈਮਰੇ ਠੀਕ ਕਰਨ ਵਾਲੇ ਮਕੈਨਿਕ ਆਏ ਹੋਏ ਸਨ ਤੇ ਸਾਰੇ ਕੈਮਰਿਆਂ ਦੀ ਹੀ ਸਬੰਧਤ ਸਮੇਂ ਦੀ ਸੀਸੀਟੀਵੀ ਮੌਜੂਦ ਨਹੀਂ ਹੈ।

Advertisement

Advertisement