For the best experience, open
https://m.punjabitribuneonline.com
on your mobile browser.
Advertisement

‘ਆਪ’ ਵਰਕਰਾਂ ਦਾ ਕਾਫ਼ਲਾ ਬਾਬਾ ਬਕਾਲਾ ਪੁੱਜਾ

10:08 AM Aug 20, 2024 IST
‘ਆਪ’ ਵਰਕਰਾਂ ਦਾ ਕਾਫ਼ਲਾ ਬਾਬਾ ਬਕਾਲਾ ਪੁੱਜਾ
ਪਨਸਪ ਚੇਅਰਮੈਨ ਬਲਬੀਰ ਸਿੰਘ ਪੰਨੂ ‘ਆਪ’ ਵਰਕਰਾਂ ਨਾਲ ਬਾਬਾ ਬਕਾਲਾ ਰਵਾਨਾ ਹੋਣ ਮੌਕੇ। -ਫੋਟੋ: ਸੱਖੋਵਾਲੀਆ
Advertisement

ਨਿੱਜੀ ਪੱਤਰ ਪ੍ਰੇਰਕ
ਬਟਾਲਾ, 19 ਅਗਸਤ
ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ’ਚ ਅੱਜ ਕਾਫ਼ਲੇ ਦੇ ਰੂਪ ਵਿੱਚ ‘ਆਪ’ ਵਰਕਰ ਬਾਬਾ ਬਕਾਲਾ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਵਾਗਤ ਲਈ ਪੁੱਜੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਪੰਨੂ ਨੇ ਕਿਹਾ ਕਿ ਹਲਕਾ ਫਤਹਿਗੜ੍ਹ ਚੂੜੀਆ ਦੇ ‘ਆਪ’ ਵਰਕਰ ਵੱਖ ਵੱਖ ਸਾਧਨਾਂ ਰਾਹੀਂ ਬਾਬਾ ਬਕਾਲਾ ’ਚ ਹੋਏ ਰੱਖੜ ਪੁੰਨਿਆ ਦੇ ਸਮਾਗਮ ’ਚ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਪੰਚਾਇਤ ਚੋਣਾਂ ਦੀਆ ਤਿਆਰੀਆਂ ਲੱਗਭੱਗ ਮੁਕੰਮਲ ਹੋ ਗਈਆਂ ਹਨ ਅਤੇ ਹਲਕਾ ਅੰਦਰ ਵਿਕਾਸ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ । ਇਸ ਮੌਕੇ ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ, ਕਰਮਜੀਤ ਸਿੰਘ ਬਰਾੜ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ ਗਿੱਲ, ਗਗਨਦੀਪ ਸਿੰਘ ਕੋਟਲਾ ਬਾਮਾ, ਬਲਾਕ ਪ੍ਰਧਾਨ ਸਰਬਜੀਤ ਸਿੰਘ ਟੋਨਾ, ਬਲਾਕ ਪ੍ਰਧਾਨ ਜਸਬੀਰ ਸਿੰਘ ਭਾਲੋਵਾਲੀ, ਜਸਪਾਲ ਸਿੰਘ ਮਾਨ ਸੈਂਡਵਾਲ,ਬਲਾਕ ਮੀਡਿਆ ਪ੍ਰਧਾਨ ਹਰਪਾਲ ਸਿੰਘ ਬਾਠ ਬੁੱਲੋਵਾਲ,ਹਰਜੀਤ ਸਿੰਘ ਬਾਠ ਬੁੱਲੋਵਾਲ ,ਨੰਬਰਦਾਰ ਪਰਮਜੀਤ ਸਿੰਘ ਬੁੱਲੋਵਾਲ ,ਜਗਜੀਤ ਸਿੰਘ ਜੱਗਾ, ਕਰਨਬੀਰ ਸਿੰਘ, ਸਮਸੇਰ ਸਿੰਘ ਸ਼ੇਰਾ, ਹਰਦੀਪ ਸਿੰਘ ਮੰਜਿਆਵਾਲੀ, ਰਾਜਿੰਦਰ ਸਿੰਘ ਮੰਡ ਦਾਬਾਵਾਲ, ਸੂਬੇਦਾਰ ਮੇਜਰ ਸਿੰਘ ਦਬੁਰਜੀ, ਸਰਪੰਚ ਗੁਰਪ੍ਰਗਟ ਸਿੰਘ ਸਮੇਤ ਹੋਰ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement