ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਲਟ ਪਾਸੇ ਤੋਂ ਆਈ ਕਾਰ ਖੰਭੇ ’ਚ ਵੱਜੀ; ਚਾਲਕ ਜ਼ਖ਼ਮੀ

10:03 AM Jul 05, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੁਲਾਈ
ਸ਼ਹਿਰ ਦੇ ਹੰਬੜਾ ਰੋਡ ’ਤੇ ਗਲਤ ਪਾਸੇ ਤੋਂ ਆ ਰਹੀ ਇੱਕ ਆਲਟੋ ਕਾਰ ਬਿਜਲੀ ਦੇ ਖੰਭੇ ’ਚ ਵੱਜਣ ਕਾਰਨ ਚਾਲਕ ਗੰਭੀਰ ਜ਼ਖਮੀ ਹੋ ਗਿਆ। ਇਸ ਦੇ ਨਾਲ ਦੋ ਖੰਭੇ ਵੀ ਟੁੱਟ ਗਏ। ਰਾਹਗੀਰਾਂ ਨੇ ਜ਼ਖਮੀ ਨੂੰ ਬਾਹਰ ਕੱਢਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਪੀਏਯੂ ਦੀ ਪੁਲੀਸ ਮੌਕੇ ’ਤੇ ਪੁੱਜ ਗਈ, ਪਰ ਪੁਲੀਸ ਨੂੰ ਉਥੇ ਕੋਈ ਨਹੀਂ ਮਿਲਿਆ। ਫਿਲਹਾਲ ਪੁਲੀਸ ਨੇ ਕਾਰ ਨੂੰ ਇੱਕ ਸਾਈਡ ਕਰਵਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਦੇਰ ਰਾਤ ਦੀ ਹੈ। ਪਤਾ ਲੱਗਿਆ ਹੈ ਕਿ ਗੱਡੀ ਗਲਤ ਪਾਸੇ ਤੋਂ ਆ ਰਹੀ ਸੀ ਤੇ ਕਾਫ਼ੀ ਤੇਜ਼ ਸੀ ਜੋ ਕਿ ਬੇਕਾਬੂ ਹੋ ਕੇ ਸਿੱਧੀ ਬਿਜਲੀ ਦੇ ਖੰਭੇ ’ਚ ਜਾ ਵੱਜੀ। ਜਿਸ ਕਾਰਨ ਬਿਜਲੀ ਦੇ ਦੋ ਖੰਭੇ ਟੁੱਟ ਗਏ। ਟੱਕਰ ਕਾਰਨ ਖੰਭਿਆਂ ਦੇ ਵਿੱਚ ਲੱਗਿਆ ਟਾਵਰ ਵੀ ਡਿੱਗ ਗਿਆ ਜਿਸ ਕਾਰਨ ਕਾਰ ਚਾਲਕ ਜ਼ਖ਼ਮੀ ਹੋ ਗਿਆ। ਉਧਰ, ਥਾਣਾ ਪੀਏਯੂ ਦੇ ਐੱਸਐੱਚਓ ਰਾਜਿੰਦਰਪਾਲ ਚੌਧਰੀ ਦਾ ਕਹਿਣਾ ਹੈ ਕਿ ਕਾਰ ’ਚ ਕਿੰਨੇ ਲੋਕ ਸਨ ਤੇ ਉਹ ਕਿੱਥੇ ਗਏ, ਹਾਲੇ ਕੁਝ ਪਤਾ ਨਹੀਂ ਹੈ। ਪਰ ਉਨ੍ਹਾਂ ਨੂੰ ਕਿਸੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਪੁਲੀਸ ਨੂੰ ਇਹ ਸੂਚਨਾ ਮਿਲੀ ਹੈ। ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Tags :
ਖੰਭੇਚਾਲਕਜ਼ਖ਼ਮੀਪਾਸੇਵੱਜੀ,