ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਰੋਬਾਰ ਦੇ ਭਾਈਵਾਲਾਂ ਨੇ ਇੱਕ ਦੂਜੇ ’ਤੇ ਗੋਲੀਆਂ ਚੱਲੀਆਂ

06:49 AM Jun 25, 2024 IST

ਤਰਨ ਤਾਰਨ (ਪੱਤਰ ਪ੍ਰੇਰਕ): ਕੌਮੀ ਸ਼ਾਹ ਮਾਰਗ ਨੰਬਰ-54 ਸਥਿਤ ਪਿੰਡ ਮਰਹਾਣਾ ਦੇ ਜਲਸਾ ਰੈਸਤਰਾਂ ਵਿੱਚ ਕੱਲ੍ਹ ਰੇਤ ਦੇ ਠੇਕਾਦਾਰਾਂ ਦੀਆਂ ਦੋ ਧਿਰਾਂ ਦਰਮਿਆਨ ਕਾਰੋਬਾਰ ਦੇ ਲੈਣ-ਦੇਣ ਕਾਰਨ ਗੋਲੀਆਂ ਚਲ ਗਈਆਂ| ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਰੈਸਟੋਰੈਂਟ ਵਿੱਚ ਸਿਮਰਨਜੀਤ ਸਿੰਘ ਵਾਸੀ ਭੈਣੀ ਮੱਸਾ ਸਿੰਘ (ਥਾਣਾ ਖਾਲੜਾ) ਪਿੰਡ ਆਪਣੇ ਕਾਰੋਬਾਰੀ ਸਾਥੀ ਓਮ ਪ੍ਰਕਾਸ਼ ਵਾਸੀ ਰਾਜਸਥਾਨ ਨਾਲ ਗੱਲਬਾਤ ਕਰ ਰਿਹਾ ਸੀ| ਇਸ ਦੌਰਾਨ ਉਨ੍ਹਾਂ ਨੂੰ ਮਿਲਣ ਲਈ ਪ੍ਰਤਾਪ ਸਿੰਘ ਨਾਲ ਦੋ ਹੋਰ ਵਿਅਕਤੀ ਮਿਲਣ ਆਏ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਕੰਵਲਪ੍ਰੀਤ ਸਿੰਘ ਵਾਸੀ ਰਸੂਲਪੁਰ ਨਹਿਰਾਂ ਅਤੇ ਉਸ ਦਾ ਇਕ ਹੋਰ ਅਣਪਛਾਤਾ ਸਾਥੀ ਉਸ ਨਾਲ ਰੈਸਟੋਰੈਂਟ ’ਚ ਆ ਰਿਹਾ ਸੀ| ਉਨ੍ਹਾਂ ਬਾਹਰ ਨਿਕਲਦੇ ਸਿਮਰਨਜੀਤ ਸਿੰਘ ਨੂੰ ਦੇਖਦਿਆਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕੰਵਲਪ੍ਰੀਤ ਸਿੰਘ ਜਿਵੇਂ ਹੀ ਸਿਮਰਨਜੀਤ ਸਿੰਘ ਵੱਲ ਪਿਸਤੌਲ ਨਾਲ ਗੋਲੀ ਚਲਾਉਣ ਲੱਗਾ ਤਾਂ ਸਿਮਰਨਜੀਤ ਨੇ ਉਸ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ| ਸਿਮਰਨਜੀਤ ਸਿੰਘ ਨੇ ਵੀ ਆਪਣੇ ਬਚਾਅ ਲਈ ਆਪਣੇ ਲਾਇਸੈਂਸੀ ਪਿਸਤੌਲ ਨਾਲ ਫ਼ਾਇਰ ਕੀਤੇ| ਇੰਨੇ ਵਿੱਚ ਪ੍ਰਤਾਪ ਸਿੰਘ, ਕੰਵਲਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀ ਕਾਰ ਵਿੱਚ ਮੌਕੇ ਤੋਂ ਖਿਸਕ ਗਏ| ਇਸ ਸਬੰਧੀ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ|

Advertisement

Advertisement
Advertisement