ਸ਼ੱਕੀ ਹਾਲਤ ਵਿੱਚ ਝੁਲਸੀ ਔਰਤ ਨੇ ਦਮ ਤੋੜਿਆ
06:42 AM Aug 27, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 26 ਅਗਸਤ
ਅੰਬਾਲਾ ਸ਼ਹਿਰ ਦੀ ਕੱਪੜਾ ਮਾਰਕੀਟ ਨੇੜੇ ਦੋ ਦਿਨ ਪਹਿਲਾਂ ਸ਼ੱਕੀ ਹਾਲਤਾਂ ਵਿਚ ਝੁਲਸੀ 32 ਸਾਲਾ ਨੇਹਾ ਨਾਂ ਦੀ ਔਰਤ ਇਲਾਜ ਦੌਰਾਨ ਦਮ ਤੋੜ ਗਈ ਹੈ। ਬੀਤੀ 24 ਅਗਸਤ ਨੂੰ ਔਰਤ ਕਿਸੇ ਕੰਮ ਲਈ ਕੱਪੜਾ ਮਾਰਕੀਟ ਆਈ ਸੀ ਅਤੇ ਇਸ ਦੌਰਾਨ ਉਹ ਇਕ ਖ਼ਾਲੀ ਪਲਾਟ ਵਿੱਚ ਅੱਗ ਦੀ ਲਪੇਟ ਵਿੱਚ ਆ ਗਈ ਸੀ। ਲੋਕਾਂ ਅਨੁਸਾਰ ਇੱਥੇ ਧਮਾਕੇ ਦੀ ਆਵਾਜ਼ ਸੁਣੀ ਸੀ, ਜਦੋਂ ਬਾਹਰ ਦੇਖਿਆ ਤਾਂ ਔਰਤ ਭੱਜ ਰਹੀ ਸੀ ਜਿਸ ਨੂੰ ਅੱਗ ਲੱਗੀ ਹੋਈ ਸੀ। ਲੋਕਾਂ ਨੇ ਉਸ ’ਤੇ ਪਾਣੀ ਸੁੱਟ ਕੇ ਅੱਗ ਬੁਝਾਈ ਅਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਸੀ। ਡਾਕਟਰਾਂ ਅਨੁਸਾਰ ਔਰਤ 80 ਫ਼ੀਸਦੀ ਸੜ ਚੁੱਕੀ ਸੀ। ਹਾਲਾਂ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਔਰਤ ਉਸ ਖ਼ਾਲੀ ਪਲਾਟ ’ਚ ਕਿਵੇਂ ਪਹੁੰਚੀ ਤੇ ਉਹ ਅੱਗ ਦੀ ਲਪੇਟ ਵਿਚ ਕਿਵੇਂ ਆਈ।
Advertisement
Advertisement