For the best experience, open
https://m.punjabitribuneonline.com
on your mobile browser.
Advertisement

ਜੇਜੇਪੀ ਨੇ ਰਣਜੀਤ ਚੌਟਾਲਾ ਨਾਲ ਕੀਤਾ ਗਠਜੋੜ

03:14 PM Sep 13, 2024 IST
ਜੇਜੇਪੀ ਨੇ ਰਣਜੀਤ ਚੌਟਾਲਾ ਨਾਲ ਕੀਤਾ ਗਠਜੋੜ
ਚੌਟਾਲਾ ਹਾਊਸ ’ਚ ਮੀਟਿੰਗ ਦੌਰਾਨ ਜੇਜੇਪੀ ਆਗੂ ਅਜੈ ਸਿੰਘ ਤੇ ਰਣਜੀਤ ਚੌਟਾਲਾ ਆਪਣੇ ਵਰਕਰਾਂ ਨਾਲ। ਫੋਟੋ ਪ੍ਰਭੂ
Advertisement

ਪ੍ਰਭੂ ਦਿਆਲ
ਸਿਰਸਾ, 13 ਸਤੰਬਰ

Advertisement

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਨ ਨਾਇਕ ਜਨਤਾ ਪਾਰਟੀ ਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ’ਚ ਹੋਏ ਗਠਜੋੜ ਤੋਂ ਬਾਅਦ ਹੁਣ ਜੇਜੇਪੀ ਭਾਜਪਾ ਤੋਂ ਬਾਗੀ ਹੋ ਕੇ ਰਾਣੀਆਂ ਹਲਕੇ ਤੋਂ ਚੋਣ ਲੜ ਰਹੇ ਰਣਜੀਤ ਸਿੰਘ ਚੌਟਾਲਾ ਦਾ ਸਾਥ ਦਿੰਦੀ ਨਜ਼ਰ ਆ ਰਹੀ ਹਨ। ਇਸ ਸਬੰਧੀ ਅੱਜ ਜੇਜੇਪੀ ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਤੇ ਰਣਜੀਤ ਚੌਟਾਲਾ ਨੇ ਅੱਜ ਚੌਟਾਲਾ ਹਾਊਸ ’ਚ ਸਾਂਝੇ ਤੌਰ ’ਤੇ ਵੱਡੀ ਗਿਣਤੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਜੇਜੇਪੀ ਨੇ ਰਾਣੀਆਂ ਹਲਕੇ ਤੋਂ ਰਣਜੀਤ ਚੌਟਾਲਾ ਨੂੰ ਚੋਣ ਜਿਤਾਉਣ ਲਈ ਵਰਕਰਾਂ ਨੂੰ ਸਹਿਯੋਗ ਦੇਣ ਲਈ ਕਿਹਾ। ਉਧਰ ਸਮਝੌਤੇ ਤੋਂ ਬਾਅਦ ਰਣਜੀਤ ਚੌਟਾਲਾ ਨੇ ਜੇਜੇਪੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਥ ਦੇਣ ਦਾ ਐਲਾਨ ਕੀਤਾ ਹੈ।

Advertisement

Advertisement
Author Image

Puneet Sharma

View all posts

Advertisement